ਨਸ਼ੇ ਨੇ ਲਈ ਇਕ ਹੋਰ ਜਾਨ, ਓਵਰਡੋਜ਼ ਨਾਲ 37 ਸਾਲਾ ਨੌਜਵਾਨ ਦੀ ਮੌਤ
Sunday, Mar 27, 2022 - 05:31 PM (IST)

ਫਿਰੋਜ਼ਪੁਰ (ਹਰਚਰਨ ਸਿੰਘ, ਬਿੱਟੂ) : ਪੰਜਾਬ 'ਚ ਨਸ਼ੇ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੇ। ਅੱਜ ਨਸ਼ੇ ਨੇ ਇਕ ਹੋਰ ਨੌਜਵਾਨ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਪਿੰਡ ਝੋਕ ਹਰੀ ਹਰ ਵਿਖੇ ਇਕ 37 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ 'ਚੋਂ ਮਿਲੀ
ਜਾਣਕਾਰੀ ਅਨੁਸਾਰ ਦੀਪੂ ਪੁੱਤਰ ਮੰਗਲ ਜੋ ਮਿਹਨਤ-ਮਜ਼ਦੂਰੀ ਕਰਦਾ ਸੀ ਅਤੇ ਨਸ਼ੇ ਦਾ ਆਦੀ ਸੀ, 26 ਮਾਰਚ ਨੂੰ ਕਰੀਬ 12 ਵਜੇ ਤੋਂ ਗਾਇਬ ਸੀ। ਉਸ ਨੂੰ ਲੱਭਣ ਲਈ ਪਰਿਵਾਰ ਥਾਂ-ਥਾਂ ਭਟਕ ਰਿਹਾ ਸੀ ਤੇ ਅੱਜ ਉਸ ਦੀ ਲਾਸ਼ ਝੋਕ ਹਰੀ ਹਰ ਫਿਰੋਜ਼ਪੁਰ ਫੀਡਰ ਦੇ ਨੇੜਿਓਂ ਮਿਲੀ, ਜਿਸ ਦੀ ਸੂਚਨਾ ਥਾਣਾ ਕੁਲਗੜ੍ਹੀ ਨੂੰ ਦਿੱਤੀ ਗਈ। ਡੀ. ਐੱਸ. ਪੀ. ਯਾਦਵਿੰਦਰ ਤੇ ਐੱਸ. ਐੱਚ. ਓ. ਬੀਰਬਲ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਵਿਆਹੁਤਾ NRI ਨੌਜਵਾਨ ਨੇ ਵਿਆਹ ਕਰਵਾਉਣ ਲਈ ਰਚੀ ਸਾਜ਼ਿਸ਼, ਕੀਤਾ ਸ਼ਰਮਨਾਕ ਕਾਰਾ