ਨਸ਼ੇ ਦੇ ਮਾਮਲੇ ’ਚ ਲੰਮੇ ਸਮੇਂ ਤੋਂ ਭਗੌੜੇ ਰਾਜਸਥਾਨ ਤੋਂ ਦਬੋਚੇ
Monday, Jul 18, 2022 - 09:26 PM (IST)
ਭਵਾਨੀਗੜ੍ਹ (ਵਿਕਾਸ, ਸਿੰਗਲਾ) : ਪੰਜਾਬ ਪੁਲਸ ਵੱਲੋਂ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਵਾਨੀਗੜ੍ਹ ਪੁਲਸ ਨੇ ਐੱਨ.ਡੀ.ਪੀ.ਐੱਸ. ਐਕਟ ਮਾਮਲੇ ’ਚ 18 ਤੇ 14 ਸਾਲ ਤੋਂ ਭਗੌੜੇ 2 ਦੋਸ਼ੀਆਂ ਨੂੰ ਰਾਜਸਥਾਨ ’ਚੋਂ ਦਬੋਚਿਆ ਹੈ।
ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਭਵਾਨੀਗੜ੍ਹ ਦੀ ਟੀਮ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਥਾਣਾ ਭਵਾਨੀਗੜ੍ਹ ਦੇ 14 ਸਾਲ ਤੋਂ ਭਗੌੜੇ ਦੋਸ਼ੀ ਰਾਜਿੰਦਰ ਕੁਮਾਰ ਉਰਫ ਰੂਬੀ ਰਣਜੀਤ ਪੁੱਤਰ ਹਰਚੰਦ ਵਾਸੀ ਬਾਸਗੋਕੁਲ ਥਾਣਾ ਪਿਲਾਣੀ ਜ਼ਿਲ੍ਹਾ ਝੰਝੁਨੂੰ (ਰਾਜਸਥਾਨ) ਤੇ ਐੱਨ.ਡੀ.ਪੀ.ਐੱਸ. ਐਕਟ ਥਾਣਾ ਭਵਾਨੀਗੜ੍ਹ ਦੇ 18 ਸਾਲ ਤੋਂ ਭਗੌੜੇ ਦੋਸ਼ੀ ਨਰੇਸ਼ ਕੁਮਾਰ ਉਰਫ ਬਿੱਲਾ ਪੁੱਤਰ ਦਇਆਨੰਦ ਪੂਨੀਆ ਵਾਸੀ ਹਮੀਰਬਾਸ ਜ਼ਿਲ੍ਹਾ ਚੁਰੂ (ਰਾਜਸਥਾਨ) ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਖ਼ਬਰ ਇਹ ਵੀ : ਸਿਮਰਜੀਤ ਬੈਂਸ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ ਤਾਂ ਉਥੇ ਲਾਰੈਂਸ ਬਿਸ਼ਨੋਈ ਦਾ ਵੀ ਵਧਿਆ ਰਿਮਾਂਡ, ਪੜ੍ਹੋ TOP 10
ਜ਼ਿਕਰਯੋਗ ਹੈ ਕਿ ਦੋਸ਼ੀ ਰਾਜਿੰਦਰ ਕੁਮਾਰ ਉਰਫ ਰੂਬੀ ਖ਼ਿਲਾਫ਼ 2008 ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਪਾਸੋਂ 165 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਸੀ। ਦੂਜੇ ਦੋਸ਼ੀ ਨਰੇਸ਼ ਕੁਮਾਰ ਉਰਫ਼ ਬਿੱਲਾ ਖ਼ਿਲਾਫ਼ 2004 ’ਚ ਮਾਮਲਾ ਦਰਜ ਕੀਤਾ ਗਿਆ ਸੀ, ਉਸ ਕੋਲੋਂ 32 ਲੋਕ ਚੂਰਾ ਪੋਸਤ ਬਰਾਮਦ ਹੋਇਆ ਸੀ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ