ਨਸ਼ੀਲੇ ਪਦਾਰਥਾਂ ਸਮੇਤ ਅੱਠ ਵਿਅਕਤੀ ਗ੍ਰਿਫਤਾਰ, ਚਾਰ ਦੀ ਗ੍ਰਿਫਤਾਰੀ ਬਾਕੀ

03/17/2020 3:08:49 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ): ਪੁਲਸ ਨੇ ਵੱਖ-ਵੱਖ ਛੇ ਕੇਸਾਂ ਵਿਚ ਨਸ਼ੀਲੇ ਪਦਾਰਥ ਬਰਾਮਦ ਕਰਕੇ ਅੱਠ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ। ਜਦੋਂ ਕਿ ਚਾਰ ਵਿਅਕਤੀਆਂ ਦੀ ਗਿਰਫਤਾਰੀ ਅਜੇ ਬਾਕੀ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਦੇ ਪੁਲਸ ਅਧਿਕਾਰੀ ਕਸ਼ਮੀਰ ਸਿੰਘ ਨੂੰ ਗਸ਼ਤ ਦੌਰਾਨ ਮੁਬਖਰ ਨੇ ਸੂਚਨਾ ਦਿੱਤੀ ਕਿ ਅਵਤਾਰ ਸਿੰਘ ਵਾਸੀ ਡਸਕਾ, ਮੋਹਿਤ ਕੁਮਾਰ ਅਤੇ ਸਨੀ ਵਾਸੀਆਨ ਬਰੇਟਾ ਚਿੱਟਾ ਵੇਚਣ ਦੇ ਆਦੀ ਹਨ। ਇਨ੍ਹਾਂ ਨੂੰ ਰਿੰਕੂ ਵਾਸੀ ਸਮੁੰਦਗੜ੍ਹ•ਛੰਨਾ ਚਿੱਟੇ ਦੀ ਸਪਲਾਈ ਕਰਦਾ ਹੈ। ਅੱਜ ਵੀ ਅਵਤਾਰ ਸਿੰਘ, ਮੋਹਿਤ ਅਤੇ ਸਨੀ ਇਕ ਕਾਰ ਵਿਚ ਚਿੱਟਾ ਲੈ ਕੇ ਅਨਾਜ ਮੰਡੀ ਸੁਨਾਮ ਵਿਚੋਂ ਦੀ ਭਾਈ ਮੂਲ ਚੰਦ ਸਾਹਿਬ ਵਿਖੇ ਜਾਣਗੇ।

ਸੂਚਨਾ ਦੇ ਆਧਾਰ ਤੇ ਰੇਡ ਕਰਕੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਸਿਟੀ 2 ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਹਰਜੀਤ ਸਿੰਘ ਜਦੋਂ ਫਾਇਰ ਬ੍ਰਿਗੇਡ ਬਾਈਪਾਸ ਮਾਲੇਰਕੋਟਲਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮਨਜੂਰ ਹਸਨ ਵਾਸੀ ਮਾਲੇਰਕੋਟਲਾ ਵਿਸ਼ਵਕਰਮਾ ਮੰਦਰ ਵੱਲ ਨਸ਼ੀਲੀਆਂ ਗੋਲੀਆਂ ਵੇਚਣ ਲਈ ਆ ਰਿਹਾ ਹੈ। ਸੂਚਨਾ ਦੇ ਆਧਾਰ ਤੇ ਰੇਡ ਕਰਕੇ ਉਸਨੂੰ ਡੇਢ ਸੌ ਨਸ਼ੀਲੀਆਂ ਗੋਲੀਆਂ ਸਮੇਤ ਗਿਰਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਭਵਾਨੀਗੜ• ਦੇ ਪੁਲਸ ਅਧਿਕਾਰੀ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲਸ ਅਧਿਕਾਰੀ ਜਜਪਾਲ ਸਿੰਘ ਜਦੋਂ ਗਸ਼ਤ ਦੌਰਾਨ ਨਿਦਾਮਪੁਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਗਸੀਰ ਸਿੰਘ ਵਾਸੀ ਨਿਦਾਮਪੁਰ ਅਤੇ ਜਗਤਾਰ ਸ਼ਰਮਾ ਵਾਸੀ ਅਸਰਪੁਰ ਚੁੱਕੀ ਇਕ ਢਾਬੇ ਵਿਖੇ ਭੁੱਕੀ ਚੂਰਾ ਪੋਸਤ ਵੇਚਣ ਦਾ ਕੰਮ ਕਰਦੇ ਹਨ।

ਮੌਕੇ ਤੇ ਜਾ ਕੇ ਜਗਸੀਰ ਸਿੰਘ ਜੱਗੀ ਨੂੰ ਗਿਰਫਤਾਰ ਕਰਕੇ ਉਸ ਕੋਲੋਂ 10 ਕਿਲੋ ਭੁੱਕੀ ਬਰਾਮਦ ਕੀਤੀ ਗਈ। ਜਗਤਾਰ ਸ਼ਰਮਾ ਦੀ ਗਿਰਫਤਾਰੀ ਅਜੇ ਬਾਕੀ ਹੈ। ਇਸੇ ਤਰ੍ਹਾਂ ਨਾਲ ਥਾਣਾ ਮੂਣਕ ਕੇ ਪੁਲਸ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਮੁਖ ਸਿੰਘ ਉਰਫ ਗੋਰਾ ਵਾਸੀ ਮਕਰੌੜ ਸਾਹਿਬ ਨੇ ਆਪਣੇ ਖੇਤ ਵਿਚ ਸੁਖਜਿੰਦਰ ਸਿੰਘ ਉਰਫ ਮੰਦਰ ਵਾਸੀ ਵਿਸ਼ਨਪੁਰਾ ਖੋਖਰ, ਗੁਰਮੇਲ ਸਿੰਘ ਵਾਸੀ ਮਕਰੌੜ ਸਾਹਿਬ, ਜਗਸੀਰ ਸਿੰਘ ਵਾਸੀ ਫੂਲਦ ਆਪਸ ਵਿਚ ਰਲਕੇ ਡੰ੍ਰਮਾਂ ਵਿਚ ਸ਼ਰਾਬ ਕੱਢਕੇ ਵੇਚਣ ਦੇ ਆਦੀ ਹਨ। ਸੂਚਨਾ ਦੇ ਆਧਾਰ ਤੇ ਰੇਡ ਕਰਕੇ ਸੁਖਜਿੰਦਰ ਸਿੰਘ ਉਰਫ ਮੰਦਰ ਨੂੰ ਗਿਰਫਤਾਰ ਕਰਕੇ ਤਿੰਨ ਡੰ੍ਰਮਾਂ ਵਿਚੋਂ ਡੇਢ ਡੇਢ ਸੌ ਲੀਟਰ ਲਾਹਣ (ਕੁੱਲ ਸਾਢੇ ਚਾਰ ਸੌ ਲੀਟਰ) ਬਰਾਮਦ ਕੀਤਾ ਗਿਆ। ਬਾਕੀ ਦੋਸ਼ੀਆਂ ਦੀ ਗਿਰਫਤਾਰੀ ਅਜੇ ਬਾਕੀ ਹੈ। ਇਕ ਹੋਰ ਮਾਮਲੇ ਵਿਚ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਖਬਰ ਨੇ ਸੂਚਨਾ ਦਿੱਤੀ ਕਿ ਗੁਰਲਾਲ ਸਿੰਘ ਉਰਫ ਬੋਰਾ ਵਾਸੀ ਬਹਾਦਰਪੁਰ ਸ਼ਰਾਬ ਲਿਆਕੇ ਵੇਚਣ ਦਾ ਆਦੀ ਹੈ। ਉਸਨੇ ਅੱਜ ਵੀ ਕੈਨੀ ਵਿਚ ਸ਼ਰਾਬ ਲੁਕਾਕੇ ਕੈਨੀ ਵਿਚ ਰੱਖੀ ਹੋਈ ਹੈ। ਸੂਚਨਾ ਦੇ ਆਧਾਰ ਤੇ ਰੇਡ ਕਰਕੇ ਉਸ ਕੋਲੋਂ 42 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਉਸਨੂੰ ਗਿਰਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਸ ਚੌਂਕ ਬਡਰੁੱਖਾਂ ਦੇ ਪੁਲਸ ਅਧਿਕਾਰੀ ਸਤਪਾਲ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਪੁਸ਼ਪਿੰਦਰ ਸਿੰਘ ਵਾਸੀ ਉਭੇਵਾਲ ਨੇ ਆਪਣੇ ਖੇਤ ਵਿਚ ਪੋਸਤ ਦੇ ਬੂਟੇ ਬੀਜੇ ਹੋਏ ਹਨ। ਸੂਚਨਾ ਦੇ ਆਧਾਰ ਤੇ ਰੇਡ ਕਰਕੇ ਉਸਨੂੰ ਗਿਰਫਤਾਰ ਕਰਕੇ ਉਸ ਕੋਲੋਂ 41 ਗ੍ਰਾਮ ਅਫੀਮ, 60 ਕਿਲੋ ਪੋਸਤ ਦੇ ਹਰੇ ਪੌਦੇ ਬਰਾਮਦ ਕੀਤੇ ਗਏ।


Shyna

Content Editor

Related News