ਹੈਰੋਇਨ ਸਣੇ ਕਾਬੂ ਮੁਲਜ਼ਮ ਨੂੰ ਭੇਜਿਆ ਜੇਲ

Tuesday, Dec 25, 2018 - 03:39 AM (IST)

ਹੈਰੋਇਨ ਸਣੇ ਕਾਬੂ ਮੁਲਜ਼ਮ ਨੂੰ ਭੇਜਿਆ ਜੇਲ

ਅਬੋਹਰ, (ਸੁਨੀਲ, ਰਹੇਜਾ)– ਨਗਰ ਥਾਣਾ ਦੇ ਸਬ-ਇੰਸਪੈਕਟਰ ਗਰੀਨਾ ਰਾਣੀ ਅਤੇ ਸੀ.ਆਈ.ਏ. ਸਟਾਫ ਦੇ ਸਹਾਇਕ ਸਬ-ਇੰਸਪੈਕਟਰ ਦਰਸ਼ਨ ਸਿੰਘ ਤੇ ਪੁਲਸ ਪਾਰਟੀ ਨੇ 12 ਗ੍ਰਾਮ ਹੈਰੋਇਨ  ਸਣੇ ਕਾਬੂ ਮੁਲਜ਼ਮ ਸਾਜਨ ਸਚਦੇਵਾ ਪੁੱਤਰ ਸੁਰੇਂਦਰ ਕੁਮਾਰ ਸੋਨੀ ਵਾਸੀ ਗਲੀ ਨੰਬਰ 7 ਧਰਮ ਨਗਰੀ ਅਬੋਹਰ ਨੂੰ ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਪੁੱਛਗਿੱਛ ਲਈ 1 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ ਜੇਲ ਭੇਜ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਦੇ ਸਹਾਇਕ ਸਬ-ਇੰਸਪੈਕਟਰ ਦਰਸ਼ਨ ਸਿੰਘ, ਹੌਲਦਾਰ ਰਣਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਣੇ  ਗਸ਼ਤ ਇਦਗਾਹ ਬਸਤੀ ਵੱਲ ਕੀਤੀ ਜਾ ਰਹੀ ਸੀ। ਸਾਹਮਣੇ ਤੋਂ ਲਿੰਕ ਰੋਡ ’ਤੇ ਇਕ ਨੌਜਵਾਨ ਸ਼ੱਕੀ ਹਾਲਤ ’ਚ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ ’ਤੇ ਜਦ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਉਕਤ ਗ੍ਰਾਮ ਹੈਰੋਇਨ ਬਰਾਮਦ ਹੋਈ।


author

KamalJeet Singh

Content Editor

Related News