ਨਸ਼ਾ ਸਪਲਾਈ ਕਰਨ ਜਾ ਰਹੇ 2 ਸਪਲਾਇਰ ਪੁਲਸ ਨੇ ਕੀਤੇ ਕਾਬੂ, ਅਫੀਮ ਤੇ ਹੈਰੋਇਨ ਬਰਾਮਦ

Monday, Feb 05, 2024 - 08:02 PM (IST)

ਨਸ਼ਾ ਸਪਲਾਈ ਕਰਨ ਜਾ ਰਹੇ 2 ਸਪਲਾਇਰ ਪੁਲਸ ਨੇ ਕੀਤੇ ਕਾਬੂ, ਅਫੀਮ ਤੇ ਹੈਰੋਇਨ ਬਰਾਮਦ

ਬੱਸੀ ਪਠਾਣਾਂ (ਜਗਦੇਵ)- ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ, ਰਾਕੇਸ਼ ਕੁਮਾਰ ਯਾਦਵ ਕਪਤਾਨ ਪੁਲਸ (ਇਨਵੈਸਟੀਗੇਸ਼ਨ) ਫਤਿਹਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ ਸਰਕਲ ਬੱਸੀ ਪਠਾਣਾ ਦੀ ਯੋਗ ਅਗਵਾਈ ਹੇਠ ਅਤੇ ਨਰਪਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਬੱਸੀ ਪਠਾਣਾ ਵੱਲੋਂ ਵੱਖ-ਵੱਖ ਥਾਵਾਂ 'ਤੇ ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਥਾਣਾ ਬੱਸੀ ਪਠਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਨਾਕਾਬੰਦੀ ਕਰਵਾਈ ਗਈ ਸੀ।

ਡੀ.ਐੱਸ.ਪੀ. ਬੱਸੀ ਪਠਾਣਾ ਮੋਹਿਤ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੱਸੀ ਪਠਾਣਾਂ ਪੁਲਸ ਥਾਣੇ ਦੇ ਮੁਖੀ ਨਰਿੰਦਰ ਪਾਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਕੀਤੀ ਗਈ ਨਾਕਾਬੰਦੀ ਦੌਰਾਨ ਟੀ ਪੁਆਇੰਟ ਸ਼ਹੀਦਗੜ੍ਹ ਵਿਖੇ ਮੋਟਰਸਾਈਕਲ ਤੋਂ ਆਉਂਦੇ ਵਿਅਕਤੀ ਦੀ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ ਦੋ ਕਿੱਲੋ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਇਹ ਵਿਅਕਤੀ ਅਫੀਮ, ਵੇਚਣ ਲਈ ਲੈ ਕੇ ਆਇਆ ਸੀ ਤੇ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿੱਥੋਂ ਲਿਆਂਦੀ ਗਈ ਹੈ ਅਤੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ

ਉਨ੍ਹਾਂ ਦੱਸਿਆ ਕਿ ਇਸ ਖਿਲਾਫ ਮੁਕਦਮਾ ਨੰ. 09 ਮਿਤੀ 04.02.2024 ਅ/ਧ 18ਬੀ-61-85 ਐੱਨ.ਡੀ.ਪੀ.ਐੱਸ. ਐਕਟ ਤਹਿਤ ਪੁਲਸ ਥਾਣਾ ਬੱਸੀ ਪਠਾਣਾਂ ਵਿਖੇ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹਰਜੀਤ ਸਿੰਘ ਇੰਚਾਰਜ ਚੌਕੀ ਸਿਟੀ ਬੱਸੀ ਪਠਾਣਾਂ ਇਤਲਾਹ ਮਿਲਣ 'ਤੇ ਸਮੇਤ ਪੁਲਸ ਪਾਰਟੀ ਟੀ ਪੁਆਇੰਟ ਸਿੰਘਪੁਰਾ ਮੁਹੱਲਾ ਜੜਖੇਲਾ ਬਾਈਪਾਸ ਰੋਡ ਬੱਸੀ ਪਠਾਣਾਂ ਵਿਖੇ ਮੌਜੂਦ ਸੀ ਤਾਂ ਸ਼ਾਮ 06.30 ਵਜੇ ਦੇ ਕਰੀਬ ਚੀਮਾ ਗੈਸ ਏਜੰਸੀ ਬੱਸੀ ਪਠਾਣਾਂ ਵਾਲੀ ਸਾਇਡ ਤੇ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ, ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਕੇਤਨ ਸ਼ਰਮਾ ਉਰਫ ਕਰਨ ਵਾਸੀ ਜ਼ਿਲ੍ਹਾ ਫਿਰੋਜ਼ਪੁਰ ਦੱਸਿਆ।

ਵਿਅਕਤੀ ਦੀ ਤਲਾਸ਼ੀ ਕਰਨ 'ਤੇ ਉਸ ਕੋਲੋਂ 92 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸ ਖ਼ਿਲਾਫ਼ ਮੁਕੱਦਮਾ ਨੰਬਰ 10 ਮਿਤੀ 04 ਫਰਵਰੀ 2024 ਅ/ਧ 21 ਬੀ-61-85 ਐੱਨ.ਡੀ.ਪੀ.ਐੱਸ. ਐਕਟ ਥਾਣਾ ਬੱਸੀ ਪਠਾਣਾਂ ਵਿਖੇ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ- ਦੋਸਤ ਦਾ ਜਨਮ ਦਿਨ ਮਨਾਉਣ ਆਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਭਿਆਨਕ ਸੜਕ ਹਾਦਸੇ 'ਚ 2 ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News