ਨਸ਼ਾ ਤਸਕਰੀ ''ਚ ਗ੍ਰਿਫਤਾਰ ਮਾਂ ਦੇ ਪੁੱਤ ਦੀ ਨਸ਼ੇ ਕਾਰਨ ਹੋਈ ਮੌਤ

07/16/2018 7:58:14 PM

ਮੁਦਕੀ,(ਹੈੱਪੀ)— ਨਸ਼ਾ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਇਕ ਮਾਂ ਦੇ ਪੁੱਤ ਦੀ ਅੱਜ ਨਸ਼ੇ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹਿਲਾ ਮਨਜੀਤ ਕੌਰ ਉਰਫ ਦਾਤੋ ਦੇ ਪੁੱਤਰ ਸੁਖਦੇਵ ਸਿੰਘ (30) ਵਾਸੀ ਲੋਹਾਮ ਰੋਡ ਮੁਦਕੀ ਦੀ ਅੱਜ ਨਸ਼ਾ ਨਾ ਮਿਲਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਭਰਾ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਨਸ਼ੇ ਦਾ ਆਦੀ ਸੀ ਪਰ ਕੁੱਝ ਦਿਨ ਪਹਿਲਾਂ ਉਸ ਨੇ ਨਸ਼ਾ ਛੱਡ ਦਿੱਤਾ ਸੀ, ਅੱਜ ਉਸ ਦੇ ਭਰਾ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਕੁੱਝ ਸਮੇਂ 'ਚ ਹੀ ਉਸ ਦੀ ਮੌਤ ਹੋ ਗਈ। ਉੱਧਰ ਪੁਲਸ ਰਿਮਾਂਡ 'ਤੇ ਪੁਲਸ ਦੀ ਕਸਟਡੀ 'ਚ ਚੱਲ ਰਹੀ ਮਨਜੀਤ ਕੌਰ ਨੂੰ ਅੱਜ ਸ਼ਾਮ ਉਸ ਦੇ ਪੁੱਤਰ ਸੁਖਦੇਵ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸ਼ਮਸ਼ਾਨ ਘਾਟ ਲਿਜਾਇਆ ਗਿਆ।


Related News