ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਣ ਨਹੀਂ ਹੋ ਸਕੇ ਡਰਾਈਵਿੰਗ ਟੈਸਟ

Saturday, Jul 20, 2019 - 12:47 AM (IST)

ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਣ ਨਹੀਂ ਹੋ ਸਕੇ ਡਰਾਈਵਿੰਗ ਟੈਸਟ

ਲੁਧਿਆਣਾ (ਰਾਮ, ਮੋਹਿਨੀ)-ਸੈਕਟਰ-32 ਸਥਿਤ ਆਟੋਮੇਟਿਡ ਡਰਾਈਵਿੰਗ ਲਾਇਸੈਂਸ ਸੈਂਟਰ ਵਿਚ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਣ ਸਿਸਟਮ ਵੀ ਬੰਦ ਰਿਹਾ, ਜਿਸ ਕਾਰਨ ਟੈਸਟ ਟਰੈਕ 'ਤੇ ਆਪਣੇ ਵਾਹਨਾਂ ਦੀ ਟ੍ਰਾਈ ਦੇਣ ਆਏ ਲੋਕਾਂ ਨੂੰ ਦੁਪਹਿਰ ਤਕ ਉਡੀਕ ਕਰਨੀ ਪਈ। ਸਵੇਰ ਤੋਂ ਆਪਣੀ ਵਾਰੀ ਦੀ ਉਡੀਕ ਵਿਚ ਖੜ੍ਹੇ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਿਭਾਗ ਦੀ ਢਿੱਲੀ ਕਾਰਵਾਈ ਕਾਰਣ ਪ੍ਰੇਸ਼ਾਨੀ ਹੁੰਦੀ ਹੈ। ਵਿਭਾਗ ਆਪਣੇ ਸਿਸਟਮ ਨੂੰ ਸਹੀ ਕਰਨ ਵਿਚ ਵੀ ਨਾ ਕਾਮਯਾਬ ਸਾਬਤ ਹੋ ਰਿਹਾ ਹੈ। ਲਾਇਸੈਂਸ ਬਣਵਾਉਣ ਵਾਲਿਆਂ ਦੀ ਸੈਂਟਰ ਵਿਚ ਭਾਰੀ ਭੀੜ ਰਹੀ।

PunjabKesari

ਵਿਭਾਗੀ ਸੂਤਰਾਂ ਮੁਤਾਬਕ ਦੁਪਹਿਰ ਬਾਅਦ ਕੁੱਝ ਕੇਰ ਲਈ ਟਰੈਕ 'ਤੇ ਕੰਮ ਸ਼ੁਰੂ ਹੋਇਆ, ਜਿਨ੍ਹਾਂ ਵਿਚੋਂ ਕੁੱਝ ਲੋਕ ਸਿਸਟਮ ਚੱਲਣ ਦੇ ਇੰਤਜ਼ਾਰ ਵਿਚ ਥੱਕ ਕੇ ਆਪਣੇ ਘਰਾਂ ਵੱਲ ਰਵਾਨਾ ਹੋ ਗਏ। ਨਾਲ ਹੀ ਸਰਕਾਰੀ ਕਾਲਜ ਵਿਚ ਆਟੋਮੈਟਿਡ ਡਰਾਈਵਿੰਗ ਲਾਇਸੈਂਸ ਸੈਂਟਰ ਦਾ ਵੀ ਟੈਸਟ ਟਰੈਕ ਨਹੀਂ ਚੱਲ ਸਕਿਆ, ਜਿਸ ਕਾਰਣ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਹੁਣ ਉਨ੍ਹਾਂ ਨੂੰ ਦੋ ਦਿਨ ਸੈਂਟਰ ਬੰਦ ਰਹਿਣ ਕਾਰਣ ਸੋਮਵਾਰ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪਵੇਗੀ। ਨਾਲ ਹੀ ਆਨਲਾਈਨ ਬੁਕਿੰਗ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਜਾਵੇਗੀ। ਸਰਕਾਰੀ ਕਾਲਜ ਸਥਿਤ ਸੈਂਟਰ ਦੇ ਇੰਚਾਰਜ ਰਵਿੰਦਰ ਪਾਲ ਨੇ ਦੱਸਿਆ ਕਿ ਇੰਟਰਨੈੱਟ ਸਰਵਿਸ ਬੰਦ ਰਹਿਣ ਕਾਰਣ ਲਾਇਸੈਂਸ ਨਹੀਂ ਬਣ ਸਕੇ ਪਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਲੋਕਾਂ ਦੀ ਫੋਟੋ ਕਰਵਾ ਦਿੱਤੀ ਗਈ ਸੀ ਅਤੇ ਟੈਸਟ ਸੋਮਵਾਰ ਨੂੰ ਲਿਆ ਜਾਵੇਗਾ।


author

Karan Kumar

Content Editor

Related News