ਡੀ.ਆਰ.ਡੀ ਨੇ 8.38 ਕਰੋੜ ਰੁਪਏ ਦੀ ਕੀਮਤ ਦਾ 15.93 ਕਿਲੋਗ੍ਰਾਮ ਵਿਦੇਸ਼ੀ ਸੋਨਾ ਕੀਤਾ ਬਰਾਮਦ

05/13/2022 5:16:45 PM

ਜੈਤੋ (ਰਘੁਨੰਦਨ ਪਰਾਸ਼ਰ) : ਕੇਂਦਰੀ ਵਿੱਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ 'ਚ ਦੱਸਿਆ ਹੈ ਕਿ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸੰਗਠਿਤ ਸੋਨੇ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਖ਼ਿਲਾਫ਼ ਅਹਿਮ ਕਾਰਵਾਈ ਕਰਦੇ ਹੋਏ ਗੁਹਾਟੀ ਅਤੇ ਦੀਮਾਪੁਰ 'ਚ 15.93 ਕਿਲੋਗ੍ਰਾਮ ਵਿਦੇਸ਼ੀ ਸੋਨਾ ਬਰਾਮਦ ਕੀਤਾ ਹੈ। ਇਸਦੀ ਕੀਮਤ 8.38 ਕਰੋੜ ਰੁਪਏ ਹੈ। ਸੋਨੇ ਦੀ ਇਹ ਤਸਕਰੀ ਕੋਡ ਨਾਮ ‘ਗੋਲਡ ਆਨ ਦਿ ਹਾਈਵੇ’ ਤੋਂ ਕੀਤੀ ਜਾ ਰਹੀ ਸੀ। ਡੀ.ਆਰ.ਡੀ. ਦੇ ਅਧਿਕਾਰੀਆਂ ਨੇ ਗੁਪਤਾ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਮਾਓ, ਮਣੀਪੁਰ ਤੋਂ ਗੁਹਾਟੀ, ਅਸਮ ਜਾ ਰਹੇ ਤੇਲ ਦੇ ਦੋ ਟੈਂਕਰਾਂ ਅਤੇ ਇਕ ਟਰੱਕ ’ਤੇ ਸਖ਼ਤ ਨਿਗਰਾਨੀ ਰੱਖੀ ਸੀ। ਇਨ੍ਹਾਂ ਵਾਹਨਾਂ ਨੂੰ 12 ਮਈ 2022 ਨੂੰ ਤੜਕੇ ਦੀਮਾਪੁਰ ਅਤੇ ਗੁਹਾਟੀ ’ਚ ਰਾਸ਼ਟਰੀ ਰਾਜਮਾਰਗ ਦੇ ਵੱਖ ਵੱਖ ਥਾਵਾਂ ’ਤੇ ਇਕੋ ਸਮੇਂ ਰੋਕਿਆ ਗਿਆ ਸੀ।

ਇਹ ਵੀ ਪੜ੍ਹੋ : 'ਆਯੂਸ਼ਮਾਨ ਸਕੀਮ' ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਹਰਸਿਮਰਤ ਬਾਦਲ ਨੇ ਚੁੱਕੇ ਵੱਡੇ ਸਵਾਲ

ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਸਾਲ 2021-22 ਵਿੱਚ ਡੀ.ਆਰ.ਆਈ. ਦੇਸ਼ ਭਰ 'ਚ ਇਸ ਦੀਆਂ ਕਾਰਵਾਈਆਂ ਦੌਰਾਨ 405 ਕਰੋੜ ਰੁਪਏ ਦਾ 833 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ’ਚੋਂ ਉੱਤਰ-ਪੂਰਬੀ ਰਾਜਾਂ ’ਚੋਂ ਡੀ.ਆਰ.ਈ. ਅਤਿ ਸੰਵੇਦਨਸ਼ੀਲ ਭਾਰਤ-ਮਿਆਂਮਾਰ ਅਤੇ ਭਾਰਤ-ਬੰਗਲਾਦੇਸ਼ ਸਰਹੱਦਾਂ ਤੋਂ ਤਸਕਰੀ ਲਈ 102.6 ਕਰੋੜ ਰੁਪਏ ਦਾ 208 ਕਿਲੋ ਸੋਨਾ ਜ਼ਬਤ ਕੀਤਾ ਗਿਆ। ਰੋਕੇ ਗਏ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰਨ ਤੋਂ ਬਾਅਦ 15.93 ਕਿਲੋ ਵਜ਼ਨ ਦੇ 96 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ, ਜੋ ਤਿੰਨ ਵਾਹਨਾਂ ਦੇ ਵੱਖ-ਵੱਖ ਹਿੱਸਿਆਂ ’ਚ ਚਲਾਕੀ ਨਾਲ ਲੁਕਾ ਕੇ ਰੱਖੇ ਹੋਏ ਸਨ।

ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਨੇ ਅਪਣਾਇਆ ‘ਇਕ ਤਨਖ਼ਾਹ, ਇਕ ਹਲਕਾ’ ਫਾਰਮੂਲਾ, ਪ੍ਰੇਸ਼ਾਨ ਹੋਣ ਲੱਗੇ ਲੋਕ

ਕਾਰਵਾਈ ’ਚ ਸਿੰਡੀਕੇਟ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 3 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਡੀ.ਆਰ.ਆਈ ਭਾਰਤ ਵੱਲੋਂ ਸਫ਼ਲਤਾਪੂਰਵਕ ਅਜਿਹੇ ਜ਼ਬਤ ਕਰਨਾ ਭਾਰਤ ਦੀਆਂ ਆਰਥਿਕ ਸਰਹੱਦਾਂ 'ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਵੱਡੀ ਰੁਕਾਵਟ ਹੈ। ਡੀ.ਆਰ.ਆਈ ਅਜਿਹੇ ਅਪਰਾਧਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰੱਖਣ ਲਈ ਦ੍ਰਿੜ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News