CM ਮਾਨ 'ਤੇ ਵਰ੍ਹੇ ਡੀ. ਪੀ. ਚੰਦਨ, ਕਿਹਾ- ਜਦੋਂ ਆਪਣਾ ਹੀ ਘਰ ਲੁੱਟ ਰਿਹਾ ਹੋਵੇ ਤਾਂ ਦੂਸਰੇ ਦੇ ਘਰ ਹੀ ਰਖਵਾਲੀ ਕਿਉਂ?
Monday, Nov 07, 2022 - 02:46 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਦੇ ਰਾਜ ਮੰਤਰੀ ਅਤੇ ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਡੀ. ਪੀ. ਚੰਦਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟਹਿਰੇ 'ਚ ਖੜ੍ਹੇ ਕਰਦਿਆਂ ਪੰਜਾਬ 'ਚ ਆਏ ਦਿਨ ਗੈਂਗਸਟਰਾਂ , ਅੱਤਵਾਦੀਆਂ ਅਤੇ ਸਮਾਜ ਵਿਰੋਧੀ ਤਾਕਤਾਂ ਵੱਲੋਂ ਸ਼ਰੇਆਮ ਕੀਤੇ ਜਾ ਰਹੇ ਕਤਲਕਾਂਡ ਨੂੰ ਕਾਬੂ ਕਰਨ 'ਚ ਨਾਕਾਮਯਾਬ ਰਹਿਣ 'ਤੇ ਸਰਕਾਰ ਦੀ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਭਗਵੰਤ ਮਾਨ ਦੇ ਪੰਥ ਵਿਰੋਧੀਆਂ ਨੂੰ ਨੱਥ ਪਾਉਣ 'ਚ ਨਾਕਾਮ ਰਹਿਣ ਲਈ ਇੱਛਾ ਸ਼ਕਤੀ ਦੀ ਘਾਟ ਅਤੇ ਕੇਜਰੀਨਾਲ 'ਤੇ ਜ਼ਿਆਦਾ ਨਿਰਭਰ ਰਹਿਣ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ- ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ , ਬਟਾਲਾ 'ਚ ਗੁੱਜਰ ਧੜਿਆਂ ਵਿਚਾਲੇ ਚੱਲੀਆਂ ਗੋਲ਼ੀਆਂ
ਡੀ. ਪੀ. ਚੰਦਨ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਸ ਸੂਬੇ ਦੀ ਕਾਨੂੰਨ ਵਿਵਸਥਾ ਦਿਨੋਂ-ਦਿਨ ਵਿਗੜ ਰਹੀ ਹੈ ਅਤੇ ਉਸ ਸੂਬੇ ਦਾ ਮੁੱਖ ਮੰਤਰੀ ਬਾਕੀ ਸੂਬਿਆਂ ਵਿੱਚ ਜਾ ਕੇ ਬਾਂਸਰੀ ਬਜਾ ਕੇ ਸੱਤਾ ਹਾਸਲ ਕਰਨ ਦੀ ਇੱਛਾ ਕਿਸ ਹੱਦ ਤੱਕ ਜਾਇਜ਼ ਹੈ। ਜਦੋਂ ਆਪਣਾ ਘਰ ਹੀ ਲੁੱਟ ਰਹੀ ਹੋਵੇ ਤਾਂ ਬਾਕੀਆਂ ਦੇ ਘਰਾਂ ਦੀ ਰਖਵਾਲੀ ਕਰਨ ਦੀ ਇੱਛਾਂ ਕਿਉਂ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਪਾਰਟੀ ਦੇ ਵੱਲੋਂ ਚੋਣਾਂ ਦਾ ਪ੍ਰਚਾਰ ਕਰਨਾ ਚਾਹੇ ਭਗਵੰਤ ਮਾਨ ਦਾ ਅਧਿਕਾਰ ਹੈ ਪਰ ਜਿਨ੍ਹਾਂ ਲੋਕਾਂ ਨੇ ਭਗਵੰਤ ਮਾਨ ਨੂੰ ਇਤਿਹਾਸਤ ਜਿੱਤ ਨਾਲ ਗੱਦੀ 'ਤੇ ਬਠਾਇਆ ਹੈ ਕਿ ਉਨ੍ਹਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣਾ ਤੁਹਾਡੀ ਪਹਿਲੀ ਜ਼ਿੰਮੇਵਾਰੀ ਨਹੀਂ? ਕਿਉਂਕਿ ਕਾਨੂੰਨ ਵਿਵਸਥਾ ਸੂਬਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ, ਜੇਕਰ ਲੋਕ ਰਹਿਣਗੇ ਤਾਂ ਹੀ ਤੁਸੀ ਰਾਜ ਕਰ ਸਕੋਗੇ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਪੰਜਾਬ ਆਉਣ ਤੋਂ ਪਹਿਲਾਂ ਹੀ ਅੰਮ੍ਰਿਤਸਰ 'ਚ ਹੋਇਆ ਕਤਲੇਆਮ , ਪੰਜਾਬ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਸਬੂਤ ਹੈ। ਇਸ ਲਈ ਕੇਂਦਰੀ ਏਜੰਸੀਆਂ ਨੂੰ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦੀ ਤਹਿ ਤੱਕ ਜਾਣਆ ਚਾਹੀਦਾ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।