ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਪਤੀ ਦੀ ਜ਼ਮਾਨਤ ਪਟੀਸ਼ਨ ਖਾਰਜ
Saturday, Jan 12, 2019 - 01:30 AM (IST)

ਅਬੋਹਰ, (ਜ. ਬ.)– ਮਾਣਯੋਗ ਜੱਜ ਦਲੀਪ ਕੁਮਾਰ ਦੀ ਅਦਾਲਤ ਵਿਚ ਦਾਜ ਪ੍ਰਤਾਡ਼ਨਾ ਦੋਸ਼ੀ ਪੀਲੀਬੰਗਾ ਵਾਸੀ ਲਛਮਣ ਦਾਸ ਪੁੱਤਰ ਹੇਮ ਰਾਜ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ ਅਦਾਲਤ ਵਿਚ ਲਾਈ, ਦੂਜੇ ਪਾਸੇ ਸਰਕਾਰੀ ਵਕੀਲ ਅਤੇ ਪੀਡ਼ਤਾ ਧਿਰ ਦੇ ਵਕੀਲ ਨੇ ਅਦਾਲਤ ’ਚ ਇਹ ਦਲੀਲਾਂ ਦਿੱਤੀਆਂ ਕਿ ਉਸ ਦਾ ਪਤੀ ਲਛਮਣ ਦਾਸ ਉਨ੍ਹਾਂ ਨੂੰ ਗਲਤ ਮੈਸੇਜ ਭੇਜਦਾ ਸੀ। ਇਸ ਦੇ ਆਧਾਰ ’ਤੇ ਲਛਮਣ ਦਾਸ ਦੀ ਜ਼ਮਾਨਤ ਨੂੰ ਖਾਰਜ ਕੀਤਾ। ਮਿਲੀ ਜਾਣਕਾਰੀ ਮੁਤਾਬਕ ਥਾਣਾ ਬਹਾਵਵਾਲਾ ਪੁਲਸ ਨੇ ਅਨਮੋਲ ਪੁੱਤਰੀ ਭਾਗੀਰਥ ਵਾਸੀ ਅਮਰਪੁਰਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਦੇ ਪਤੀ ਲਛਮਣ ਦਾਸ ਪੁੱਤਰ ਹੇਮ ਰਾਜ, ਸਹੁਰਾ ਹੇਮ ਰਾਜ, ਸੱਸ ਸਰਸਵਤੀ, ਨਣਾਨ ਦੁਰਗਾ ਖਿਲਾਫ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਸੀ।