ਦਾਜ ਖਾਤਰ ਗਰਭਵਤੀ ਔਰਤ ਨਾਲ ਕੁੱਟ-ਮਾਰ, ਕੱਢਿਆ ਘਰੋਂ

Tuesday, Feb 04, 2020 - 08:25 PM (IST)

ਦਾਜ ਖਾਤਰ ਗਰਭਵਤੀ ਔਰਤ ਨਾਲ ਕੁੱਟ-ਮਾਰ, ਕੱਢਿਆ ਘਰੋਂ

ਮੋਗਾ, (ਸੰਜੀਵ)– ਦਾਜ ਖਾਤਰ ਦਿਓਰਾਂ, ਮਾਮੀ, ਮਾਸੀ ਅਤੇ ਸੱਸ ਵੱਲੋਂ ਗਰਭਵਤੀ ਨੂੰਹ ਨੂੰ ਕੁੱਟ-ਮਾਰ ਕੇ ਘਰੋਂ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ 'ਤੇ ਵੀ ਮੁੰਡੇ ਵਾਲਿਆਂ ਦੀ ਤਸੱਲੀ ਨਹੀਂ ਹੋਈ ਤਾਂ 5-6 ਲੋਕਾਂ ਨੇ ਨੂੰਹ ਦੇ ਪੇਕੇ ਜਾ ਕੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਹਸਪਤਾਲ 'ਚ ਦਾਖਲ ਜੋਤੀ ਦੇ ਭਰਾ ਸੰਜੇ ਕੁਮਾਰ ਅਤੇ ਪਿਤਾ ਦਾਸ ਸਿੰਘ ਨਿਵਾਸੀ ਪ੍ਰੀਤ ਨਗਰ ਮੋਗਾ ਨੇ ਦੱਸਿਆ ਕਿ ਕਰੀਬ ਸਾਢੇ 3 ਸਾਲ ਪਹਿਲਾਂ ਜੋਤੀ ਦਾ ਵਿਆਹ ਰਾਜੇਸ਼ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਆਪਣੀ ਹੈਸੀਅਤ ਦੇ ਮੁਤਾਬਕ ਦਾਜ ਵੀ ਦਿੱਤਾ ਸੀ ਪਰ ਹੁਣ ਸੱਸ ਉਸ ਨੂੰ ਘਰ 'ਚ ਰੱਖਣ ਨੂੰ ਤਿਆਰ ਨਹੀਂ ਹੈ। ਬੀਤੇ ਦਿਨ ਜਦੋਂ ਜੋਤੀ ਦਾ ਪਤੀ ਰਾਜੇਸ਼ ਘਰ 'ਚ ਨਹੀਂ ਸੀ ਤਾਂ ਸਹੁਰੇ ਵਾਲਿਆਂ ਨੇ ਗਰਭਵਤੀ ਜੋਤੀ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਉਹ ਜਦੋਂ ਰੋਂਦੇ ਹੋਏ ਪੇਕੇ ਆ ਗਈ ਤਾਂ ਉਸ ਦੇ ਸਹੁਰੇ ਪਰਿਵਾਰ ਦੇ 5-6 ਵਿਅਕਤੀਆਂ ਨੇ ਸਾਡੇ ਘਰ 'ਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਸਾਰੇ ਪਰਿਵਾਰ ਨੂੰ ਜ਼ਖਮੀ ਕਰ ਦਿੱਤਾ। ਮੁਹੱਲੇ ਵਾਲਿਆਂ ਨੇ ਸਾਨੂੰ ਮੁਲਜ਼ਮਾਂ ਤੋਂ ਛੁਡਵਾਇਆ ਅਤੇ ਐਂਬੂਲੈਂਸ ਰਾਹੀਂ ਸਾਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜੋਤੀ ਗਰਭਵਤੀ ਹੋਣ ਕਾਰਣ ਉਸ ਨੂੰ ਗਾਇਨੀ ਵਾਰਡ 'ਚ ਸ਼ਿਫਟ ਕੀਤਾ ਗਿਆ। ਹਸਪਤਾਲ ਪ੍ਰਸ਼ਾਸਨ ਨੇ ਪੁਲਸ ਨੂੰ ਇਤਲਾਹ ਦੇ ਦਿੱਤੀ ਹੈ।


author

Bharat Thapa

Content Editor

Related News