ਨੈਸ਼ਨਲ ਹਾਈਵੇ ਅਥਾਰਟੀ ਦੇ ਹੁਕਮਾਂ ’ਤੇ ਹੀ ਵਸੂਲੀ ਜਾ ਰਹੀ ਦੁੱਗਣੀ ਫੀਸ : ਮੈਨੇਜਰ ਖਾਨ

01/18/2022 10:38:19 PM

ਲੁਧਿਆਣਾ (ਅਨਿਲ)- ਲਾਡੋਵਾਲ ਟੋਲ ਪਲਾਜ਼ਾ ਤੋਂ ਬਿਨਾਂ ਫਾਸਟ ਟੈਗ ਲੱਗੇ ਵਾਹਨ ਚਾਲਕਾਂ ਤੋਂ ਹੁਣ ਟੋਲ ਮੁਲਾਜ਼ਮ ਦੁੱਗਣੀ ਫੀਸ ਵਸੂਲਣਗੇ, ਜਿਸ ਸਬੰਧੀ ਟੋਲ ਪਲਾਜ਼ਾ ਵੱਲੋਂ ਪਿਛਲੇ ਕਈ ਦਿਨਾਂ ਤੋਂ ਟੋਲ ਪਲਾਜ਼ਾ ‘ਤੇ ਬੈਨਰ ਲਗਾ ਕੇ ਵਾਹਨ ਚਾਲਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਸੀ ਜਿਸ ਨੂੰ ਸੋਮਵਾਰ ਤੋਂ ਟੋਲ ਪਲਾਜ਼ਾ ਨੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਟੋਲ ਪਲਾਜ਼ਾ ਤੋਂ ਜੇਕਰ ਕੋਈ ਵਾਹਨ ਚਾਲਕ ਬਿਨਾਂ ਫਾਸਟ ਟੈਗ ਦੇ ਗੁਜ਼ਰੇਗਾ ਤਾਂ ਉਸ ਤੋਂ ਟੋਲ ਦੀ ਡਬਲ ਫੀਸ ਵਸੂਲੀ ਜਾਵੇਗੀ ਅਤੇ ਅੱਜ ਇਸੇ ਦੇ ਚਲਦੇ ਪਲਾਜ਼ਾ ’ਤੇ ਜਦੋਂ ਵਾਹਨ ਚਾਲਕਾਂ ਤੋਂ ਡਬਲ ਫੀਸ ਵਸੂਲਣੀ ਸ਼ੁਰੂ ਕੀਤੀ ਤਾਂ ਟੋਲ ਪਲਾਜ਼ਾ ’ਤੇ ਕਈ ਵਾਹਨ ਚਾਲਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਹੰਗਾਮੇ ਕਾਰਨ ਟੋਲ ਪਲਾਜ਼ਾ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਕਾਰਨ ਕਰੀਬ ਇਕ ਘੰਟੇ ਤੱਕ ਜਾਮ ਲੱਗਾ ਰਿਹਾ।

 

ਇਹ ਖ਼ਬਰ ਪੜ੍ਹੋ- ਮੇਸੀ ਤੇ ਸਾਲਾਹ ਨੂੰ ਪਿੱਛੇ ਛੱਡ ਲੇਵਾਂਡੋਵਸਕੀ ਨੇ ਜਿੱਤਿਆ ਫੀਫਾ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਪੁਰਸਕਾਰ
ਧਿਆਨ ਦੇਣਯੋਗ ਹੈ ਕਿ ਪਿਛਲੇ 14 ਮਹੀਨੇ ਟੋਲ ਬੰਦ ਰਹਿਣ ਕਾਰਨ ਕਈ ਵਾਹਨ ਚਾਲਕਾਂ ਨੇ ਵਾਹਨਾਂ ’ਤੇ ਟੈਗ ਨਹੀਂ ਲਗਵਾਏ ਸਨ। ਹੁਣ ਜਦੋਂ ਕਿਸਾਨ ਸੰਘਰਸ਼ ਖਤਮ ਹੋਣ ਤੋਂ ਬਾਅਦ ਟੋਲ ਪਲਾਜ਼ਾ ਸ਼ੁਰੂ ਕੀਤੇ ਗਏ ਹਨ। ਪਹਿਲਾਂ ਤਾਂ ਕੁਝ ਦਿਨ ਤੱਕ ਹਰ ਵਾਹਨ ਚਾਲਕ ਤੋਂ ਇਕ ਪਾਸੇ ਦੀ ਸਿੰਗਲ ਫੀਸ ਵਸੂਲੀ ਜਾ ਰਹੀ ਸੀ ਪਰ ਹੁਣ ਜਦੋਂ ਟੋਲ ਪੂਰੀ ਤਰ੍ਹਾਂ ਚੱਲਣ ਲੱਗੇ ਹਨ ਤਾਂ ਟੋਲ ਪਲਾਜ਼ਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਫਾਸਟ ਟੈਗ ਤੋਂ ਬਿਨਾਂ ਵਾਹਨ ਗੁਜ਼ਰਨ ’ਤੇ ਦੁੱਗਣੀ ਫੀਸ ਲੈਣ ਦੇ ਐਲਾਨ ਨੂੰ ਮੁੱਦਾ ਬਣਾ ਦਿੱਤਾ ਹੈ, ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ 1 ਜਨਵਰੀ 2021 ਤੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਬਿਨਾਂ ਫਾਸਟ ਟੈਗ ਦੇ ਜਿਹੜਾ ਵਾਹਨ ਗੁਜ਼ਰੇਗਾ, ਉਸ ਤੋਂ ਜੁਰਮਾਨੇ ਵਜੋਂ ਦੁੱਗਣੀ ਫੀਸ ਵਸੂਲੀ ਜਾਵੇਗੀ।

ਇਹ ਖ਼ਬਰ ਪੜ੍ਹੋ- ਪਾਕਿ ਗੇਂਦਬਾਜ਼ ਮੁਹੰਮਦ ਹਸਨੈਨ ਦਾ ਐਕਸ਼ਨ ਸ਼ੱਕੀ, ICC ਕਰੇਗਾ ਜਾਂਚ
ਨੈਸ਼ਨਲ ਹਾਈਵੇ ਅਥਾਰਟੀ ਦੇ ਹੁਕਮਾਂ ’ਤੇ ਹੀ ਦੁੱਗਣਾ ਟੋਲ ਵਸੂਲਿਆ ਜਾ ਰਿਹਾ : ਖਾਨ
ਜਦੋਂ ਇਸ ਸਬੰਧੀ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ 1 ਜਨਵਰੀ 2021 ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਹਰ ਵਾਹਨ ਚਾਲਕ ’ਤੇ ਫਾਸਟ ਟੈਗ ਲੱਗਣਾ ਜ਼ਰੂਰੀ ਹੈ ਕਿਉਂਕਿ ਜੇਕਰ ਵਾਹਨ ’ਤੇ ਫਾਸਟ ਟੈਗ ਲੱਗਾ ਹੋਵੇਗਾ ਤਾਂ ਟੋਲ ’ਤੇ ਸਮਾਂ ਘੱਟ ਲੱਗੇਗਾ ਅਤੇ ਵਾਹਨ ਚਾਲਕ ਕੈਸ਼ ਲੈੱਸ ਤਰੀਕੇ ਨਾਲ ਆਪਣਾ ਟੋਲ ਦੇ ਕੇ ਗੁਜ਼ਰ ਸਕਣਗੇ। ਉਨ੍ਹਾਂ ਦੱਸਿਆ ਕਿ ਟੋਲ ਸ਼ੁਰੂ ਹੋਏ ਇਕ ਮਹੀਨੇ ਦੇ ਕਰੀਬ ਸਮਾਂ ਹੋ ਚੁੱਕਾ ਹੈ। ਪਹਿਲਾਂ ਅਸੀਂ ਇਕ ਸਿੰਗਲ ਟੋਲ ਫੀਸ ਲੈਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਅਸੀਂ ਲੋਕਾਂ ਦੀ ਜਾਣਕਾਰੀ ਲਈਇਕ ਹਫਤਾ ਪਹਿਲਾਂ ਟੋਲ ’ਤੇ ਬੈਨਰ ਲਗਾ ਦਿੱਤੇ ਸਨ ਪਰ ਫਿਰ ਵੀ ਲੋਕਾਂ ਨੇ ਆਪਣੇ ਵਾਹਨਾਂ ’ਤੇ ਫਾਸਟ ਟੈਗ ਨਹੀਂ ਲਗਵਾਏ। ਅਸੀਂ ਹੁਣ ਸੋਮਵਾਰ ਤੋਂ ਬਿਨਾ ਫਾਸਟ ਟੈਗ ਵਾਹਨ ਚਾਲਕਾਂ ਤੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਨਿਰਦੇਸ਼ ਮੁਤਾਬਕ ਹੀ ਡਬਲ ਫੀਸ ਵਸੂਲ ਰਹੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ’ਤੇ ਫਾਸਟ ਟੈਗ ਲਗਵਾਉਣ ਤਾਂਕਿ ਲੋਕਾਂ ਨੂੰ ਟੋਲ ’ਤੇ ਜ਼ਿਆਦਾ ਸਮਾਂ ਖਰਾਬ ਨਾ ਕਰਨਾ ਪਵੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News