ਪਤੀ ਨਾਲ ਮੋਬਾਇਲ ਫ਼ੋਨ ਨੂੰ ਲੈ ਕੇ ਹੋਏ ਝਗੜੇ ਕਾਰਨ ਤੀਵੀਂ ਨੇ ਤੇਲ ਪਾ ਕੇ ਖ਼ੁਦ ਨੂੰ ਲਗਾਈ ਅੱਗ

Thursday, Dec 10, 2020 - 06:04 PM (IST)

ਪਤੀ ਨਾਲ ਮੋਬਾਇਲ ਫ਼ੋਨ ਨੂੰ ਲੈ ਕੇ ਹੋਏ ਝਗੜੇ ਕਾਰਨ ਤੀਵੀਂ ਨੇ ਤੇਲ ਪਾ ਕੇ ਖ਼ੁਦ ਨੂੰ ਲਗਾਈ ਅੱਗ

ਜਲਾਲਾਬਾਦ (ਜਤਿੰਦਰ,ਨਿਖੰਜ): ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਪਿੰਡ ਸੁਖੇਰਾ ਬੋਦਲਾ ਦੀ ਵਿਆਹੁਤਾ ਜਨਾਨੀ ਵਲੋਂ ਆਪਣੇ 'ਤੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾਉਣ ਦੇ ਦੋਸ਼ ਤਹਿਤ ਪੁਲਸ ਵਲੋਂ 1 ਜਨਾਨੀ ਸਣੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਜਲਾਲਾਬਾਦ ਦੀ ਮਹਿਲਾ ਪੁਲਸ ਅਧਿਕਾਰੀ ਵੀਰਾ ਰਾਣੀ ਨੂੰ ਦਿੱਤੇ ਬਿਆਨਾਂ 'ਚ ਸੁਨੀਤਾ ਕੌਰ ਵਾਸੀ ਸੁਖੇਰਾ ਬੋਦਲਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮਿਤੀ 01-12-2020  ਨੂੰ ਮੁਦਈ ਦਾ ਆਪਣੇ ਪਤੀ ਨਾਲ ਮੋਬਾਇਲ ਫੋਨ ਨੂੰ ਲੈ ਕੇ ਘਰੇਲੂ ਝਗੜਾ ਹੋਇਆ ਸੀ ਕਿ ਉਹ ਇੱਕ ਦੂਜੇ 'ਤੇ ਸ਼ੱਕ ਕਰਦੇ ਸਨ।

ਇਹ ਵੀ ਪੜ੍ਹੋ: ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟ 'ਚ ਲਿਖਿਆ ਖ਼ੁਦਕੁਸ਼ੀ ਦਾ ਸੱ

ਤਫਤੀਸ਼ੀ ਅਧਿਕਾਰੀ ਨੇ ਕਿਹਾ ਕਿ ਜਿਸ ਤੇ ਵਿਆਹੁਤਾ ਜਨਾਨੀ ਨੇ ਗੁੱਸੇ 'ਚ ਆ ਕੇ ਆਪਣੇ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਸੀ। ਜਿਸਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਜਨਾਨੀ ਦੇ ਪਤੀ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਨਰੈਣ ਸਿੰਘ ਅਤੇ ਵੀਰੋ ਬਾਈ ਪਤਨੀ ਮਹਿੰਦਰ ਸਿੰਘ ਵਾਸੀਆਨ ਸੁਖੇਰਾ ਦੇ ਖ਼ਿਲਾਫ਼ ਅਧੀਨ ਧਾਰਾ 306/511,34 ਆਈ.ਪੀ.ਸੀ. ਦੇ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News