ਬਕੈਣਵਾਲਾ ’ਚ ਹੋਏ ਨੁਕਸਾਨ ਦੀ ਭਰਪਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜਸ਼ੀਲ : ਡਾ. ਸੇਨੂੰ ਦੁੱਗਲ

03/30/2023 12:01:05 PM

ਫਾਜ਼ਿਲਕਾ (ਨਾਗਪਾਲ)– ਫਾਜ਼ਿਲਕਾ ਉਪ-ਮੰਡਲ ਦੇ ਪਿੰਡ ਬਕੈਣਵਾਲਾ ’ਚ ਆਏ ਵੱਡੇ ਵਾਅ ਵਰੋਲੇ ਕਾਰਨ ਹੋਏ ਨੁਕਸਾਨ ਦੇ ਮੱਦੇਨਜਰ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਹਰ ਪੱਖੋਂ ਮਦਦ ਕੀਤੀ ਜਾ ਰਹੀ ਹੈ। ਚਾਹੇ ਉਹ ਮਕਾਨਾਂ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਸਰਕਾਰ ਨੂੰ ਭੇਜਣ ਦੀ ਹੋਵੇ, ਭਾਵੇਂ ਪ੍ਰਭਾਵਤ ਲੋਕਾਂ ਦੇ ਰਹਿਣ-ਸਹਿਣ ਜਾਂ ਖਾਣ-ਪੀਣ ਦੀ ਹੋਵੇ। ਇਸ ਦੇ ਨਾਲ ਹੀ ਫ਼ਾਜ਼ਿਲਕਾ ਪੁਲਸ ਨੇ ਵੀ ਤੂਫ਼ਾਨ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ  ਲਈ 1,25,000/- ਰੁਪਏ ਦਾ ਯੋਗਦਾਨ ਪਾਇਆ। ਇਸ ਦੌਕਾਨ ਐੱਸ.ਐੱਸ.ਪੀ ਫ਼ਾਜ਼ਿਲਕਾ, ਡੀ.ਐੱਸ.ਪੀ ਜਲਾਲਾਬਾਦ ਸਮੇਤ ਹੋਰ ਅਧਿਕਾਰੀਆਂ ਨੇ ਬਕੈਣਵਾਲਾ ਦਾ ਦੌਰਾ ਕੀਤਾ ਅਤੇ ਲੋੜਵੰਦ ਲੋਕਾਂ ਨੂੰ ਸਹਾਇਤਾ ਰਾਸ਼ੀ ਸੌਂਪੀ।

ਇਹ ਵੀ ਪੜ੍ਹੋ- ਜਥੇਦਾਰ ਸਾਹਿਬ ’ਤੇ ਕੀਤੀ ਟਿੱਪਣੀ ਨੂੰ ਲੈ ਕੇ ਐਡਵੋਕੇਟ ਧਾਮੀ ਦੀ ਤਿੱਖੀ ਪ੍ਰਤੀਕਿਰਿਆ

PunjabKesari

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਬਵੰਡਰ ਕਾਰਨ ਜੋ ਵੀ ਨੁਕਸਾਨ ਹੋਇਆ ਉਸ ਦੀ ਭਰਪਾਈ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਹਰ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੁਲ 88 ਏਕੜ ’ਚ ਫ਼ੈਲੇ ਕਣਕ ਦਾ ਕੁਝ ਹਿੱਸਾ ਅਤੇ 60 ਏਕੜ ’ਚ ਫ਼ੈਲੇ ਬਾਗਾਂ ਦਾ ਕੁੱਝ ਹਿੱਸਾ ਨੁਕਸਾਨਿਆ ਗਿਆ। ਇਸ ਤੋਂ ਇਲਾਵਾ 70 ਡਿਗੇ ਮਕਾਨਾਂ ਦੀ ਉਸਾਰੀ ਦਾ ਕੰਮ ਵੀ ਕਾਰਵਾਈ ਅਧੀਨ ਹੈ।

ਇਹ ਵੀ ਪੜ੍ਹੋ- ਪਠਾਨਕੋਟ 'ਚ 15 ਸਾਲਾ ਨਾਬਾਲਿਗ ਨੇ ਕੀਤੀ ਅਜਿਹੀ ਕਰਤੂਤ ਦੇਖ ਹੋਵੋਗੇ ਹੈਰਾਨ, ਤਸਵੀਰਾਂ ਹੋਈਆਂ cctv 'ਚ ਕੈਦ

ਇਸ ਤੋਂ ਇਲਾਵਾ ਜੋ 10 ਵਿਅਕਤੀ ਜ਼ਖ਼ਮੀ ਹੋਏ ਸਨ, ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਡਾਕਟਰੀ ਸਹਾਇਤਾ ਲਈ ਦਾਖ਼ਲ ਕਰਵਾਇਆ ਗਿਆ। 2 ਪਸ਼ੂ ਜ਼ਖ਼ਮੀ ਹੋਏ ਸਨ ਜਿਨਾਂ ਦਾ ਇਲਾਜ ਸਰਕਾਰੀ ਤੌਰ ’ਤੇ ਕੀਤਾ ਜਾ ਰਿਹਾ ਹੈ। ਬੇਘਰ ਹੋਏ ਵਿਅਕਤੀਆਂ/ਪਰਿਵਾਰਾਂ ਦਾ ਟੈਂਟ ਲਗਾ ਕੇ ਆਰਜੀ ਤੌਰ ’ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਨ੍ਹਾਂ ਲੋਕਾਂ ਦੇ ਖਾਣੇ ਆਦਿ ਦਾ ਪ੍ਰਬੰਧ ਪ੍ਰਸ਼ਾਸਨ ਵਲੋਂ ਪਿੰਡ ਦੀ ਪੰਚਾਇਤ ਅਤੇ ਗੁਰਦੁਆਰਾ ਸ੍ਰੀ ਹਰੀਪੁਰਾ ਸਾਹਿਬ ਵਲੋਂ ਕੀਤਾ ਗਿਆ ਅਤੇ ਲੋੜੀਂਦੀ ਸਮਗਰੀ ਦੀਆਂ ਕਿੱਟਾਂ ਤਿਆਰ ਕਰ ਕੇ ਦਿੱਤੀਆਂ ਗਈਆਂ ਹਨ ਅਤੇ ਲੋੜ ਅਨੁਸਾਰ ਹੋਰ ਕਿੱਟਾਂ ਤਿਆਰ ਹਨ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 5 ਸਾਥੀ ਅਜਨਾਲਾ ਅਦਾਲਤ ’ਚ ਪੇਸ਼, ਹਰਕਰਨ ਸਿੰਘ ਨੂੰ ਭੇਜਿਆ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ 'ਤੇ

ਡਿੱਗੇ ਮਕਾਨਾਂ ’ਚੋਂ 3 ਕਮਰੇ ਪਿੰਡ ਦੀ ਪੰਚਾਇਤ ਵਲੋਂ ਅਤੇ 2 ਕਮਰਿਆਂ ਦੀ ਉਸਾਰੀ ਐੱਨ. ਜੀ. ਓ. ਬਾਬੇ ਕਾ ਹੈਲਪਿੰਗ ਹੈਂਡ ਦੋਹਪੁਰ (ਮੋਗਾ) ਸੰਤ ਬਾਬਾ ਕਪੂਰ ਸਿੰਘ ਵਲੋਂ ਕਰਵਾਈ ਜਾ ਰਹੀ ਹੈ। ਉਸਾਰੀ ਆਦਿ ਦੇ ਕੰਮਾਂ ਲਈ ਨਰੇਗਾ ਦੇ 215 ਮਜ਼ਦੂਰਾਂ ਦੀ ਸਹਾਇਤਾ ਲਈ ਗਈ ਹੈ ਅਤੇ ਇਨ੍ਹਾਂ ਮਜ਼ਦੂਰਾਂ ਦੀ ਮਦਦ ਨਾਲ ਡਿੱਗੇ ਹੋਏ ਬਾਗਾਂ ਦੇ ਬੂਟੇ ਵੀ ਸਿੱਧੇ ਕਰਵਾਏ ਗਏ ਹਨ। ਬਾਗਾਂ ਦੇ ਬੂਟੇ ਸਿੱਧ ਕਰਨ ਦਾ ਕੰਮ ਸੋ ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ। ਉਪ-ਮੰਡਲ ਮੈਜਿਸਟਰੇਟ, ਫਾਜ਼ਿਲਕਾ ਵਲੋਂ ਕਮੇਟੀ ਬਣਾਈ ਗਈ ਹੈ, ਜਿਸ ਦੀ ਦੇਖਰੇਖ ’ਚ ਦਾਨ ’ਚ ਪ੍ਰਾਪਤ ਹੋਣ ਵਾਲੀ ਰਕਮ ਪਿੰਡ ’ਚ ਰਾਹਤ ਕਾਰਜਾਂ ’ਤੇ ਖ਼ਰਚ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News