ਖਾਣ-ਪੀਣ ਦੀਆਂ ਚੀਜ਼ਾਂ ’ਚ ਖਤਰਨਾਕ ਰਸਾਇਣਾਂ ਦੀ ਵਰਤੋਂ ਕਾਰਣ ਫੈਲ ਰਹੀਆਂ ਬੀਮਾਰੀਆਂ

12/09/2019 8:29:43 PM

ਤਲਵੰਡੀ ਭਾਈ, (ਪਾਲ)- ਮੁਨਾਫੇ ਦੇ ਲਾਲਚ ਵਿਚ ਅੰਨ੍ਹੇ ਹੋਏ ਫਸਲ ਅਤੇ ਸਬਜ਼ੀ ਉਤਾਪਾਦਕਾਂ ਤੇ ਕਾਰੋਬਾਰੀ ਸਿੱਧੇ ਤੌਰ ’ਤੇ ਖਤਰਨਾਕ ਰਸਾਇਣਾਂ ਦੀ ਵਰਤੋਂ ਕਰ ਕੇ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਨਾਲ ਸ਼ਰੇਆਮ ਖਿਲਵਾਡ਼ ਕਰ ਰਹੇ ਹਨ, ਪਰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਲੀਪਾਪੋਤੀ ਕਰਨ ਤੋਂ ਇਲਾਵਾ ਕੁਝ ਵੀ ਨਹੀ ਕਰ ਰਹੇ। ਇਹੀ ਨਹੀ ਮਿਲਾਵਟਖੋਰੀ ਨੂੰ ਰੋਕਣ ਲਈ ਬਣੇ ਕਾਨੁੂੰਨ ਦੀਆਂ ਪੰਜਾਬ ਪੱਧਰ ’ਤੇ ਧੱਜੀਆਂ ਉੱਡ ਰਹੀਆਂ ਹਨ। ਜਾਣਕਾਰੀ ਅਨੁਸਾਰ ਸਬਜ਼ੀਆਂ, ਫਲਾਂ ਨੂੰ ਪਕਾਉਣ ਲਈ ਖਤਰਨਾਕ ਰਸਾਇਣਾਂ ਦੀ ਵਰਤੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਜਿਸ ਕਾਰਣ ਲੋਕਾਂ ਨੁੂੰ ਪੇਟ ਦਾ ਅਲਸਰ, ਸਾਹ ਰੋਗ, ਦਿਮਾਗੀ ਚਿਡ਼ਚਿਡ਼ਾਪਨ ਹਾਰਟ ਅਟੈਕ, ਹਾਈ ਬਲੱਡ ਪ੍ਰੇਸ਼ਰ, ਚਮਡ਼ੀ ਰੋਗ ਅਤੇ ਕੈਸਰ ਵਰਗੇ ਖਤਰਨਾਕ ਰੋਗ ਹੋਣ ਦਾ ਭਾਰੀ ਖਤਰਾ ਬਣ ਚੁੱਕਾ ਹੈ। ਡਾਕਰਟਾਂ ਦਾ ਕਹਿਣਾ ਹੈ ਕਿ ਸਿਹਤ ਪ੍ਰਤੀ ਸੰਵੇਦਨਸ਼ੀਲ ਲੋਕ ਤੰਦਰੁਸਤ ਰਹਿਣ ਲਈ ਫਲਾਂ ਤੇ ਸਬਜ਼ੀਆਂ ਦਾ ਉਪਯੋਗ ਕਰਦੇ ਹਨ, ਪਰ ਇਸ ਦੇ ਬਾਵਜੂਦ ਜਿਸ ਤਰ੍ਹਾਂ ਚਮਡ਼ੀ ਰੋਗਾਂ, ਬਲੱਡ ਪ੍ਰੇਸ਼ਰ, ਕੈਸਰ, ਪੇਟ, ਕਾਲੇ ਪੀਲੀਏ ਅਤੇ ਦਿਮਾਗੀ ਬੀਮਾਰੀਆਂ ’ਚ ਵਾਧਾ ਹੋ ਰਿਹਾ ਹੈ, ਉਸ ਦਾ ਕਾਰਣ ਫਲਾਂ ਅਤੇ ਸਬਜ਼ੀਆਂ ਵਿਚ ਅੰਧਾਧੂੰਦ ਵਰਤੇ ਜਾਂਦੇ ਖਤਰਨਾਕ ਰਸਾਇਣ ਕੈਮੀਕਲ ਹੀ ਬਣ ਰਹੇ ਹਨ। ਸਬਜ਼ੀ ਉਤਾਪਦਕਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕਈ ਕਿਸਾਨ ਘੀਆ ਕੱਦੂ, ਤੋਰੀ, ਕਰੇਲੇ ਤੇ ਲੋਕੀ ਆਦਿ ਦੀਆਂ ਵੇਲਾਂ ਨੂੰ ਆਕਸੀਟੋਨਿਕ ਦੇ ਟੀਕੇ ਲਾ ਕੇ ਵੱਧ ਝਾਡ਼ ਲੈਣ ਦੀ ਕੋਸ਼ਿਸ਼ ’ਚ ਮਨੁੱਖੀ ਜਿੰਦਗੀਆਂ ਨਾਲ ਧੋਖਾ ਕਰ ਰਹੇ ਹਨ। ਪਤਾ ਲੱਗਾ ਹੈ ਕਿ ਮਾਲਵੇ ਦੇ ਕਈ ਕਿਸਾਨ ਘੱਰ ਦੀ ਕੱਢੀ ਹੋਈ ਕੱਚੀ ਸ਼ਰਾਬ ਨੂੰ ਪਾਣੀ ਵਿਚ ਘੋਲ ਕੇ ਸਪਰੇਅ ਪੰਪਾਂ ਰਾਂਹੀ ਖਾਣ ਵਾਲੀਆਂ ਫਸਲਾਂ ਨੂੰ ਪਕਾਉਣ ਲਈ ਛਿਡ਼ਕਾ ਕਰਨ ਵਿਚ ਮਸ਼ਰੂਫ ਹਨ। ਇਸ ਦਾ ਮਨੁੱਖੀ ਸਿਹਤ ’ਤੇ ਕਿਸ ਤਰ੍ਹਾਂ ਦਾ ਅਸਰ ਹੋ ਸਕਦਾ ਹੇ, ਇਸ ਦੇ ਨਤੀਜੇ ਆਉਣੇ ਅਜੇ ਬਾਕੀ ਹੈ । ਜ਼ਿਕਰਯੋਗ ਹੈ ਕਿ ਫਲਾਂ ਅਤੇ ਸਬਜ਼ੀਆਂ ਨੂੰ ਤਿਆਰ ਕਰਨ ਲਈ ਖਤਰਨਾਕ ਰਸਾਇਣਾਂ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਅਜਿਹਾ ਕਰਨ ਵਾਲੇ ਨੂੰ 10000 ਰੁਪਏ ਜ਼ੁਰਮਾਨਾ ਅਤੇ ਛੇ ਮਹੀਨੇ ਤੱਕ ਦੀ ਕੈਦ ਵੀ ਹੋ ਸਕਦੀ ਹੈ। ਪਰ ਅਜੇ ਤੱਕ ਕਿਸੇ ਵੀ ਖਤਰਨਾਕ ਰਸਾਇਣਾਂ ਕੈਮੀਕਲਾਂ ਦੀ ਖਾਣ-ਪੀਣ ਵਾਲੀਆਂ ਵਸਤਾਂ ਤੇ ਵਰਤੋਂ ਕਰਨ ਵਾਲੇ ਕਿਸਾਨਾਂ ਜਾਂ ਸਬਜ਼ੀ ਫਲ ਵਿਕ੍ਰੇਤਾ ਵਿਰੁੱਧ ਅਜਿਹਾ ਕੋਈ ਵੀ ਕੇਸ ਦਰਜ ਨਹੀ ਕੀਤਾ ਗਿਜਸ ਤੋਂ ਇਨ੍ਹਾਂ ਮੁਨਾਫੇਖੋਰਾਂ ਨੂੰ ਕੋਈ ਸਬਕ ਮਿਲ ਸਕੇ।


Bharat Thapa

Content Editor

Related News