ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ’ਤੇ ਸਰਕਾਰੀ ਕਾਰ ਦੀ ਦੁਰਵਰਤੋਂ ਦੇ ਲਾਏ ਦੋਸ਼
Thursday, May 12, 2022 - 07:23 PM (IST)
ਬਰਨਾਲਾ (ਸਿੰਧਵਾਨੀ, ਰਵੀ) : ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਦੇ ਕੇ ਮੌਜੂਦਾ ਸਿਹਤ ਵਿਭਾਗ ਦੇ ਡਾਇਰੈਕਟਰ 'ਤੇ ਸਿਵਲ ਸਰਜਨ ਬਰਨਾਲਾ ਉਤੇ ਅਹੁਦੇ 'ਤੇ ਹੁੰਦਿਆਂ ਗੱਡੀਆਂ ਦਾ ਖਰਚਾ ਬੁੱਕ ਕਰਕੇ ਸਰਕਾਰ ਨੂੰ ਵਿੱਤੀ ਘਾਟਾ ਪਾਉਣ ਅਤੇ ਸਾਬਕਾ ਸਿਹਤ ਮੰਤਰੀ ਦੇ ਹੁਕਮਾਂ 'ਚ ਛੇੜਛਾੜ ਕਰਕੇ ਖੁਦ ਪੜਤਾਲੀਆ ਅਫ਼ਸਰ ਬਣਨ ਦੇ ਕਥਿਤ ਦੋਸ਼ ਲਗਾਏ ਹਨ, ਜਿਸ 'ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਸਕੱਤਰ ਅਜੋਏ ਸ਼ਰਮਾ ਨੇ ਇਸ ਕੇਸ ਦੀ ਪੜਤਾਲ ਲਈ ਬੀ. ਸੀ. ਗੁਪਤਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਿਟਾਇਰਡ ਨੂੰ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਚੋਰੀ ਦੇ ਮੋਟਰਸਾਈਕਲ ਸਣੇ ਫੜੇ ਦੋਸ਼ੀਆਂ ਤੋਂ 234 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ
ਆਪਣੇ ਪੱਤਰ 'ਚ ਸਿਵਲ ਸਰਜਨ ਡਾ. ਔਲਖ ਨੇ ਕਿਹਾ ਹੈ ਕਿ ਸਿਹਤ ਵਿਭਾਗ ਦੇ ਮੌਜੂਦਾ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ 27.02.20 ਤੋਂ 08.10.20 ਤੱਕ ਸਿਵਲ ਸਰਜਨ ਬਰਨਾਲਾ ਰਹੇ ਹਨ ਤੇ ਆਪਣੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਜ਼ਿਲ੍ਹਾ ਬਰਨਾਲਾ ਦੀ ਕਿਸੇ ਵੀ ਸਿਹਤ ਸੰਸਥਾ ਦਾ ਕਦੇ ਕੋਈ ਨਿਰੀਖਣ ਨਹੀਂ ਕੀਤਾ, ਜਦ ਕਿ ਜ਼ਿਲ੍ਹਾ ਅਕਾਊਂਟ ਅਫ਼ਸਰ ਦਫ਼ਤਰ ਸਿਵਲ ਸਰਜਨ ਬਰਨਾਲਾ ਵੱਲੋਂ ਪੇਸ਼ ਕੀਤੀ ਰਿਪੋਰਟ ਮੁਤਾਬਕ ਡਾ. ਗੁਰਿੰਦਰਬੀਰ ਸਿੰਘ ਵੱਲੋਂ 2 ਗੱਡੀਆਂ ਦਾ ਕੁੱਲ 1,25,651 ਰੁਪਏ ਅਤੇ ਸਿਵਲ ਸਰਜਨ ਦੀ ਸੁਪੋਰਟਿਵ ਸੁਪਰਵਿਜ਼ਨ ਵਾਸਤੇ 2,29,197 ਰੁਪਏ ਦਾ ਖਰਚਾ ਬੁੱਕ ਕੀਤਾ ਜਾਂਦਾ ਰਿਹਾ ਹੈ ਅਤੇ 03.03.20 ਨੂੰ ਡਾ. ਗੁਰਿੰਦਰਬੀਰ ਸਿੰਘ ਵੱਲੋਂ ਕਮਲ ਕੁਮਾਰ ਡਰਾਈਵਰ ਦੀ ਗੱਡੀ ਸਮੇਤ ਆਰਜ਼ੀ ਡਿਊਟੀ ਸਿਵਲ ਸਰਜਨ ਬਰਨਾਲਾ ਵਿਖੇ ਲਗਵਾ ਲਈ ਗਈ।
ਇਹ ਵੀ ਪੜ੍ਹੋ : ਧਾਲੀਵਾਲ ਨੇ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਮੁਰਲੀਧਰਨ ਕੋਲ ਉਠਾਇਆ
ਉਸ ਤੋਂ ਬਾਅਦ ਜਦੋਂ ਡਾ. ਗੁਰਿੰਦਰਬੀਰ ਸਿੰਘ ਬਤੌਰ ਸਿਵਲ ਸਰਜਨ ਮੋਹਾਲੀ ਤਬਦੀਲ ਹੋਏ ਤਾਂ ਕਮਲ ਕੁਮਾਰ ਡਰਾਈਵਰ ਸਮੇਤ ਅੰਬੈਸਡਰ ਕਾਰ ਸਿਵਲ ਸਰਜਨ ਮੋਹਾਲੀ ਵਿਖੇ ਆਪਣੇ ਨਾਲ ਹੀ ਲੈ ਗਏ। ਅੱਜ-ਕੱਲ੍ਹ ਵੀ ਇਹ ਡਰਾਈਵਰ ਕਮਲ ਕੁਮਾਰ ਡਾ. ਗੁਰਿੰਦਰਬੀਰ ਸਿੰਘ ਦੇ ਨਾਲ ਹੀ ਗੱਡੀ ਚਲਾ ਰਿਹਾ ਹੈ ਪਰ ਨਾਲ ਹੀ ਡਾ. ਗੁਰਿੰਦਰਬੀਰ ਸਿੰਘ ਨੇ ਇਕ ਹੋਰ ਡਰਾਈਵਰ ਗੁਰਪ੍ਰੀਤ ਸਿੰਘ ਅਤੇ ਗੱਡੀ ਵੀ ਰੱਖੀ ਹੋਈ ਹੈ। ਇਸ ਤਰ੍ਹਾਂ ਕਰਕੇ ਡਾ. ਗੁਰਿੰਦਰਬੀਰ ਸਿੰਘ ਵੱਲੋਂ ਕੋਈ ਸੁਪਰਵਾਈਜ਼ਰੀ ਟੂਰ ਨਾ ਕਰਨ ਦੇ ਬਾਵਜੂਦ ਆਪਣੇ ਲਈ 2 ਗੱਡੀਆਂ ਦਾ ਖਰਚਾ ਬੁੱਕ ਕਰਨਾ ਇਕ ਗੰਭੀਰ ਮਸਲਾ ਹੈ ਤੇ ਇਸ ਤਰ੍ਹਾਂ ਉਨ੍ਹਾਂ ਸਰਕਾਰ ਨੂੰ ਵਿੱਤੀ ਘਾਟਾ ਪਾਇਆ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਉਪ ਪ੍ਰਧਾਨਾਂ ਨੂੰ ਦਿੱਤੀ ਗਈ ਜ਼ਿਲ੍ਹਾ ਪੱਧਰ ਦੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ