ਮੋਹਾਲੀ ''ਚ DIETELO ਕਲੀਨਿਕ ਦਾ ਉਦਘਾਟਨ, ਲੋਕਾਂ ਨੂੰ ਹੋਵੇਗਾ ਫ਼ਾਇਦਾ
Wednesday, Sep 13, 2023 - 04:03 PM (IST)

ਮੋਹਾਲੀ : ਮੋਹਾਲੀ ਜ਼ਿਲ੍ਹੇ 'ਚ ਹੋਮਲੈਂਡ ਹਾਈਟਸ ਨੇੜੇ DIETELO (ਸੁਪਰ ਸਪੈਸ਼ੈਲਿਟੀ ਡਾਈਟ ਕਲੀਨਿਕ) ਖੁੱਲ੍ਹ ਗਿਆ ਹੈ। ਇਸ ਕਲੀਨਿਕ ਨੂੰ ਡਾਇਟੀਸ਼ੀਅਨ ਐੱਮ. ਐੱਸ. ਚਾਹਲ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ। DIETELO ਨੇ ਭਾਰਤ ਸਮੇਤ 18 ਤੋਂ ਵੱਧ ਦੇਸ਼ਾਂ 'ਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ।
ਇਸ ਕਲੀਨਿਕ 'ਚ ਲੋਕਾਂ ਨੂੰ ਡਾਈਟ ਪਲਾਨ, ਭਾਰ ਘਟਾਉਣ ਅਤੇ ਹੋਰ ਅਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਐੱਮ. ਐੱਸ. ਚਾਹਲ ਦਾ ਕਹਿਣਾ ਹੈ ਕਿ ਸਾਡਾ ਕਲੀਨਿਕ ਉਨ੍ਹਾਂ ਵਿਅਕਤੀਆਂ ਲਈ ਲਾਭਦਾਇਕ ਹੋਵੇਗਾ, ਜੋ ਆਪਣੇ ਜੀਵਨ ਨੂੰ ਬਦਲਣ ਅਤੇ ਸਿਹਤ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਐੱਮ. ਐੱਸ. ਚਹਿਲ ਨੇ ਆਪਣਾ ਸਫ਼ਰ ਪੀ. ਜੀ. ਆਈ. ਚੰਡੀਗੜ੍ਹ 'ਚ ਇਕ ਇੰਟਰਨਸ਼ਿਪ ਦੇ ਨਾਲ ਸ਼ੁਰੂ ਕੀਤਾ ਸੀ, ਜੋ ਕਿ ਹੁਣ ਸਭ ਲਈ ਇਕ ਮਿਸਾਲ ਬਣ ਗਏ ਹਨ।