ਗੰਨਾ ਕਾਸ਼ਤਕਾਰਾਂ ਨੇ ਘੇਰੀ ਧੂਰੀ ਸ਼ੂਗਰ ਮਿਲ, ਲਾਇਆ ਧਰਨਾ
Wednesday, Sep 18, 2019 - 04:48 PM (IST)

ਧੂਰੀ (ਦਵਿੰਦਰ) - ਗੰਨੇ ਦੀ ਪੇਮੈਂਟ ਨੂੰ ਲੈ ਕੇ ਗੰਨਾ ਕਾਸ਼ਤਕਾਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਧਰਨੇ ਅਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅਜਿਹਾ ਹੀ ਧਰਨਾ ਅੱਜ ਗੰਨਾ ਕਾਸ਼ਤਕਾਰਾਂ ਨੇ ਧੂਰੀ ਦੀ ਸ਼ੂਗਰ ਮਿਲ ਦੇ ਅੱਗੇ ਲਗਾਇਆ, ਜਿਸ ਦੌਰਾਨ ਉਨ੍ਹਾਂ ਨੇ ਜ਼ੋਰਦਾਰ ਰੋਸ ਪ੍ਰਗਟ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਗੰਨਾ ਕਾਸ਼ਤਕਾਰਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸ਼ੂਗਰ ਮਿਲ ਦੀ ਮੈਨੇਜਮੈਂਟ ਨੇ ਸਾਡੇ ਗੰਨੇ ਦੀ ਪੇਮੈਂਟ ਅਦਾਇਗੀ ਨਹੀਂ ਕੀਤੀ, ਜਿਸ ਕਾਰਨ ਸਾਨੂੰ ਰੋਜ਼ਾਨਾਂ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ। ਪੇਮੈਂਟ ਦੀ ਅਦਾਇਗੀ ਲਈ ਕਈ ਵਾਰ ਧਰਨਾ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਮੈਨੇਜਮੈਂਟ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ।
ਇਸ ਸਾਰੇ ਮਾਮਲੇ ਦੇ ਬਾਰੇ ਜਦੋਂ ਗੰਨਾ ਮੈਨੇਜਮੈਂਟ ਦੇ ਅਧਿਕਾਰੀ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਕਿਸਾਨ ਆਪਣੀ ਪੇਮੈਂਟ ਨੂੰ ਲੈ ਕੇ ਸੜਕਾਂ 'ਤੇ ਰੋ ਰਹੇ ਹਨ। ਪੇਮੈਂਟ ਕਾਰਨ ਖੱਜਲ-ਖੁਆਰ ਹੋ ਰਹੇ ਕਾਸ਼ਤਕਾਰਾਂ ਨੂੰ ਉਨ੍ਹਾਂ ਦੀ ਪੇਮੈਂਟ ਜਲਦ ਦਿੱਤੀ ਜਾਵੇਗੀ।