ਲਾਰੈਂਸ ਗੈਂਗ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਧਰਮਿੰਦਰ ਨੇ ਕੀਤਾ ਸੀ ਅਜੇ ਦਾ ਕਤਲ

Friday, Dec 08, 2023 - 05:32 PM (IST)

ਲਾਰੈਂਸ ਗੈਂਗ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਧਰਮਿੰਦਰ ਨੇ ਕੀਤਾ ਸੀ ਅਜੇ ਦਾ ਕਤਲ

ਚੰਡੀਗੜ੍ਹ (ਸੁਸ਼ੀਲ) : ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਧਰਮਿੰਦਰ ਨੇ ਸੈਕਟਰ-25 ਦੇ ਰਹਿਣ ਵਾਲੇ ਅਜੇ ਦਾ ਕਤਲ ਕੀਤਾ ਸੀ। ਧਰਮਿੰਦਰ ਨੇ ਹੀ ਅਜੇ ਨੂੰ ਮਾਰਨ ਲਈ ਆਪਣੇ ਸਾਥੀਆਂ ਨੂੰ ਤਿਆਰ ਕੀਤਾ ਸੀ। ਬੁੜੈਲ ਨਿਵਾਸੀ ਸੋਨੂੰ ਸ਼ਾਹ ਦਾ ਕਤਲ ਕਰਨ ਵਾਲੇ ਲਾਰੈਂਸ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਧਰਮਿੰਦਰ ਨੇ ਬੁੜੈਲ ਸਥਿਤ ਆਪਣੇ ਹੋਟਲ ’ਚ ਪਨਾਹ ਦਿੱਤੀ ਸੀ। ਧਰਮਿੰਦਰ ਨੇ ਹੀ ਗੈਂਗਸਟਰਾਂ ਨੂੰ ਸਭ ਕੁਝ ਮੁਹੱਈਆ ਕਰਵਾਇਆ ਸੀ। ਅਜੇ ਦੇ ਕਤਲ ਮਾਮਲੇ ’ਚ ਸੈਕਟਰ-11 ਥਾਣਾ ਪੁਲਸ ਨੇ ਵੀਰਵਾਰ ਸ਼ਾਮ ਨੂੰ ਤੀਜੀ ਗ੍ਰਿਫ਼ਤਾਰੀ ਕੀਤੀ ਹੈ। ਫੜਿਆ ਗਿਆ ਮੁਲਜ਼ਮ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ ਦੇ ਪਤੀ ਸੰਦੀਪ ਦਾ ਚਚੇਰਾ ਭਰਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਉਰਫ਼ ਗੇਗਾਰਡ ਵਾਸੀ ਸੈਕਟਰ-25 ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਕਤਲ ’ਚ ਫਰਾਰ ਸਾਬੂ ਵੀ ਸੰਦੀਪ ਦਾ ਭਰਾ ਦੱਸਿਆ ਜਾਂਦਾ ਹੈ। ਪੁਲਸ ਰਿਮਾਂਡ ’ਤੇ ਚੱਲ ਰਹੇ ਅਜੇ ਉਰਫ਼ ਕਾਲੂ ਦੇ ਇਸ਼ਾਰੇ ’ਤੇ ਫਰਾਰ ਮੈਂਬਰਾਂ ਨੂੰ ਫੜ੍ਹਨ ਲੱਗੀ ਹੋਈ ਹੈ। ਪੁਲਸ ਨੇ ਅਜੈ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੀ ਕੌਂਸਲਰ ਪੂਨਮ ਦੇ ਪਤੀ ਸੰਦੀਪ ਨੂੰ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਸ ਨੇ ਅਦਾਲਤ ’ਚ ਪੇਸ਼ ਕਰ ਕੇ ਸੰਦੀਪ ਦਾ ਤਿੰਨ ਦਿਨ ਦਾ ਰਿਮਾਂਡ ਮੰਗਿਆ। ਦਲੀਲ ਦਿੱਤੀ ਗਈ ਸੀ ਕਿ ਕੇਸ ਦੇ ਭਗੌੜੇ ਮੁਲਜ਼ਮਾਂ ਨੂੰ ਫੜਨਾ ਹੈ। ਸੰਦੀਪ ਨੇ ਕਤਲ ਦੀ ਸਾਜ਼ਿਸ਼ ਰਚੀ ਸੀ। ਫੜੇ ਗਏ ਮੁਲਜ਼ਮ ਅਜੈ ਅਤੇ ਸੰਦੀਪ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛ-ਗਿੱਛ ਕੀਤੀ ਜਾਣੀ ਹੈ। ਅਦਾਲਤ ਨੇ ਪੁਲਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੰਦੀਪ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਦਕਿ ਅਜੈ ਦਾ ਪੋਸਟਮਾਰਟਮ ਕਰਵਾਉਣ ਲਈ ਪੀ. ਜੀ. ਆਈ. ਡਾਕਟਰਾਂ ਦਾ ਇਕ ਬੋਰਡ ਬਣਾਇਆ ਗਿਆ ਹੈ। ਸ਼ੁੱਕਰਵਾਰ ਨੂੰ ਬੋਰਡ ਪੋਸਟਮਾਰਟਮ ਕਰੇਗਾ।

ਇਹ ਵੀ ਪੜ੍ਹੋ : ਨਾਰਥ ਇੰਡੀਆ ਦਾ ਪਹਿਲਾ ਸਕਿਨ ਬੈਂਕ ਸ਼ੁਰੂ : ਪੀ. ਜੀ. ਆਈ. ’ਚ ਬ੍ਰੇਨ ਡੈੱਡ ਦੀ ਵੀ ਡੋਨੇਟ ਹੋ ਸਕੇਗੀ ਸਕਿਨ

ਧਰਮਿੰਦਰ ਖ਼ਿਲਾਫ਼ ਸ਼ਨੀਵਾਰ ਨੂੰ ਹੋਏ ਸਨ ਦੋਸ਼ ਤੈਅ, ਮੰਗਲਵਾਰ ਨੂੰ ਕੀਤਾ ਕਤਲ
ਸੋਨੂੰ ਸ਼ਾਹ ਕਤਲ ਕੇਸ ’ਚ ਜ਼ਿਲ੍ਹਾ ਅਦਾਲਤ ਨੇ ਸ਼ਨੀਵਾਰ ਨੂੰ ਧਰਮਿੰਦਰ, ਲਾਰੈਂਸ ਬਿਸ਼ਨੋਈ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307, 120ਬੀ ਅਤੇ ਆਰਮਜ਼ ਐਕਟ ਅਧੀਨ ਦੋਸ਼ ਆਇਦ ਕੀਤੇ ਹਨ ਜਦਕਿ ਮੰਗਲਵਾਰ ਨੂੰ ਧਰਮਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਜੈ ਦਾ ਕਤਲ ਕਰ ਦਿੱਤਾ। ਧਰਮਿੰਦਰ ਖ਼ਿਲਾਫ਼ 2019 ’ਚ ਮਾਮਲਾ ਦਰਜ ਕੀਤਾ ਗਿਆ ਸੀ। ਕ੍ਰਾਈਮ ਬ੍ਰਾਂਚ ਨੇ ਧਰਮਿੰਦਰ ਨੂੰ ਗ੍ਰਿਫ਼ਤਾਰ ਕੀਤਾ ਸੀ। ਲਾਰੈਂਸ ਬਿਸ਼ਨੋਈ, ਰਾਜੂ ਬਸੋਦੀ, ਸ਼ੁਭਮ ਉਰਫ਼ ਬਿਗਨੀ, ਅਭਿਸ਼ੇਕ ਉਰਫ ਬੰਟੀ, ਮਨਜੀਤ ਉਰਫ ਮੋਟਾ, ਦੀਪਕ ਰੰਗਾ ਅਤੇ ਰਾਜਨ ਜਾਟ ਮੁਲਜ਼ਮ ਹਨ। ਅਦਾਲਤ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਉਪਰੋਕਤ ਧਾਰਾਵਾਂ ਅਧੀਨ ਦੋਸ਼ ਤੈਅ ਕੀਤੇ ਹਨ।

ਇਹ ਵੀ ਪੜ੍ਹੋ : ਨੌਜਵਾਨਾਂ ਲਈ ਚੰਗੀ ਖ਼ਬਰ, ਇਹ ਸਕੀਮ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਸਰਕਾਰ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News