ਆਪਣੇ ਘਰਾਂ ਨੂੰ ਪਰਤਣ ਲੱਗੇ ਕਸ਼ਮੀਰੀ ਮਜ਼ਦੂਰ ਹੋਏ ਭਾਵੁਕ, ਬੋਲੇ ''ਰੱਖਾਂਗੇ ਸਦਾ ਯਾਦ''

05/04/2020 6:47:59 PM

ਧਰਮਕੋਟ (ਸਤੀਸ਼)-ਅੱਜ ਸਥਾਨਕ ਸ਼ਹਿਰ 'ਚੋਂ ਜੰਮੂ-ਕਸ਼ਮੀਰ ਦੇ ਮਜ਼ਦੂਰਾਂ ਨੂੰ ਬੱਸ ਰਾਹੀਂ ਰਵਾਨਾ ਕੀਤੀ ਗਿਆ। ਦੱਸ ਦੇਈਏ ਕਿ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਮਨਦੀਪ ਸਿੰਘ ਮਾਨ ਤਹਿਸੀਲਦਾਰ ਵਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਰਵਾਨਾ ਕੀਤਾ ਗਿਆ। ਦਰਅਸਲ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਕਰਫ਼ਿਊ ਦੇ ਚੱਲਦਿਆਂ ਨਗਰ ਕੌਂਸਲ ਵੱਲੋਂ ਖਾਣ ਪੀਣ ਦਾ ਉੱਚਿਤ ਪ੍ਰਬੰਧ ਕੀਤਾ ਗਿਆ ਸੀ। ਬੀਤੇ ਦਿਨੀਂ ਇਨ੍ਹਾਂ ਮਜ਼ਦੂਰਾਂ ਨੇ ਨਗਰ ਕੌਂਸਲ ਪ੍ਰਧਾਨ ਨੂੰ ਆਪਣੇ ਘਰਾਂ 'ਚ ਵਾਪਸ ਜਾਣ ਲਈ ਗੁਹਾਰ ਲਗਾਈ ਸੀ, ਜਿਸ 'ਤੇ ਪ੍ਰਧਾਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਉਨ੍ਹਾਂ ਦੇ ਜਾਣ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਿਆ ਸੀ। ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਦਾ ਮੈਡੀਕਲ ਚੈੱਕਅਪ ਪ੍ਰਧਾਨ ਬੰਟੀ ਵੱਲੋਂ ਆਪਣੀ ਹਾਜ਼ਰੀ 'ਚ ਕਰਵਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਅਤੇ ਘਰੇਲੂ ਸੁੱਕਾ ਰਾਸ਼ਨ ਵੀ ਦਿੱਤਾ ਗਿਆ। ਇਸ ਮੌਕੇ ਵਾਪਸ ਆਪਣੇ ਘਰਾਂ ਨੂੰ ਜਾਣ ਲੱਗੇ ਇਹ ਕਸ਼ਮੀਰੀ ਮਜ਼ਦੂਰ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਬੰਟੀ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ,"ਉਹ ਪਰਵਰ ਦਿਗਾਰ ਅੱਲਾ ਤੁਹਾਨੂੰ ਖੁਸ਼ ਰੱਖੇ, ਇਸ ਦੁੱਖ ਦੀ ਘੜੀ 'ਚ ਸਾਡਾ ਗਰੀਬਾਂ ਦਾ ਸਾਥ ਦੇਣ ਤੇ ਅਸੀਂ ਸਾਰੀ ਉਮਰ ਤੁਹਾਡੇ ਦੇਣਦਾਰ ਰਹਾਂਗੇ।"

ਇਸ ਮੌਕੇ ਪ੍ਰਧਾਨ ਬੰਟੀ ਨੇ ਕਿਹਾ ਕਿ 'ਇਹ ਅਕਾਲ ਪੁਰਖ ਦੀ ਕ੍ਰਿਪਾ ਹੈ' ਕਿ ਅਸੀਂ ਇਨ੍ਹਾਂ ਮਜ਼ਦੂਰਾਂ ਦੇ ਕਿਸੇ ਕੰਮ ਆ ਸਕੇ । ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਕੀਤੇ ਯਤਨਾਂ ਸਦਕਾ ਇਹ ਮਜ਼ਦੂਰ ਅੱਜ ਆਪਣੇ ਨਗਰ ਜੰਮੂ-ਕਸ਼ਮੀਰ ਲਈ ਰਵਾਨਾ ਹੋਏ ਹਨ। ਇਹ ਬੱਸ ਇਨ੍ਹਾਂ ਮਜ਼ਦੂਰਾਂ ਨੂੰ ਅਨੰਤਨਾਗ 'ਚ ਛੱਡ ਕੇ ਆਵੇਗੀ। ਉਹ ਅਕਾਲ ਪੁਰਖ ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ 'ਚ ਰੱਖੇ। ਇਸ ਮੌਕੇ ਤੇ ਹਰਿਤ ਨੜੋਆ ਰੀਡਰ ਤਹਿਸੀਲਦਾਰ ,ਸੁਖਦੇਵ ਸਿੰਘ ਸ਼ੇਰਾ ਕੌਂਸਲਰ, ਅਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਮੌਜੂਦ ਸੀ। 


Iqbalkaur

Content Editor

Related News