ਪ੍ਰਸ਼ਾਸਨ ਖੁਦ ਉਡਾਏਗਾ ਨਿਯਮਾਂ ਦੀਆਂ ਧੱਜੀਆਂ, ਸੁਖਨਾ ਲੇਕ ’ਤੇ ਦੋ ਦਿਨ ਚੱਲੇਗਾ ਦੀਵਾਲੀ ਫੈਸਟੀਵਲ

Monday, Oct 22, 2018 - 07:15 AM (IST)

ਪ੍ਰਸ਼ਾਸਨ ਖੁਦ ਉਡਾਏਗਾ ਨਿਯਮਾਂ ਦੀਆਂ ਧੱਜੀਆਂ, ਸੁਖਨਾ ਲੇਕ ’ਤੇ ਦੋ ਦਿਨ ਚੱਲੇਗਾ ਦੀਵਾਲੀ ਫੈਸਟੀਵਲ

ਚੰਡੀਗਡ਼੍ਹ, (ਵਿਜੇ)- ਜਿਹੜੀ ਸੁਖਨਾ ਲੇਕ ਦੀ ਹਿਫਾਜ਼ਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਮਨਿਸਟਰੀ ਆਫ ਇਨਵਾਇਰਮੈਂਟ, ਫਾਰੈਸਟ ਐਂਡ ਕਲਾਈਮੇਟ ਚੇਂਜ ਵਲੋਂ ਵਾਰ-ਵਾਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ, ਉਸੇ ਦੌਰਾਨ ਪ੍ਰਸ਼ਾਸਨ ਲਾਈਟ ਐਂਡ ਸਾਊਂਡ ਸ਼ੋਅ ਕਰਨ ਜਾ ਰਿਹਾ ਹੈ। ਇਥੇ ਦੀਵਾਲੀ ਫੈਸਟੀਵਲ ਦੌਰਾਨ 6 ਤੇ 7 ਨਵੰਬਰ ਨੂੰ ਕਈ ਈਵੈਂਟਸ ਕਰਵਾਏ ਜਾਣਗੇ। ਇਸ  ’ਚ ਹਵਾਈ ਆਤਿਸ਼ਬਾਜ਼ੀ ਵੀ ਸ਼ਾਮਲ ਹੈ।
 2017 ਵਿਚ ਮਨਿਸਟਰੀ ਨੇ ਸੁਖਨਾ ਲੇਕ ਨੂੰ ਈਕੋ ਸੈਂਸਟਿਵ ਜ਼ੋਨ ਐਲਾਨਿਆ ਸੀ। ਨਿਯਮ ਕਹਿੰਦੇ ਹਨ ਕਿ ਜੰਗਲੀ ਜੀਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਸੁਖਨਾ ਵਾਈਲਡ ਲਾਈਫ ਸੈਂਚੁਰੀ ਅੰਡਰ ਆਉਂਦੇ ਏਰੀਆ ’ਤੇ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਨਹੀਂ ਹੋ ਸਕਦੀ। 
 ਸਾਊਂਡ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਸਕਦੀ
 ਇਹੀ ਨਹੀਂ, ਸੁਖਨਾ ਲੇਕ ’ਤੇ ਸਾਊਂਡ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਸਕਦੀ। ਫਿਰ ਵੀ ਲੇਕ ਦੇ ਵਿਚਕਾਰ ਇਸ ਤਰ੍ਹਾਂ ਦੇ ਈਵੈਂਟ ਦੀ ਇਜਾਜ਼ਤ  ਦੇਣ ’ਤੇ ਹੁਣ ਚੰਡੀਗਡ਼੍ਹ ਪਾਲਿਊਸ਼ਨ ਕੰਟ੍ਰੋਲ ਕਮੇਟੀ (ਸੀ. ਪੀ. ਸੀ. ਸੀ.), ਫਾਰੈਸਟ ਐਂਡ ਵਾਈਲਡ ਲਾਈਫ ਤੇ ਇਨਵਾਇਰਮੈਂਟ ਡਿਪਾਰਟਮੈਂਟ ’ਤੇ ਸਵਾਲ ਉੱਠਣ ਲੱਗੇ ਹਨ ਕਿਉਂਕਿ ਚੰਡੀਗਡ਼੍ਹ ਪ੍ਰਸ਼ਾਸਨ ਖੁਦ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਨਾ ਲੇਕ ਸਮੇਤ ਆਸ-ਪਾਸ ਦੇ ਇਲਾਕੇ ’ਤੇ 100 ਮੀਟਰ ਦਾਇਰੇ ਨੂੰ ਸਾਇਲੈਂਸ ਜ਼ੋਨ ਐਲਾਨ ਚੁੱਕਾ ਹੈ। ਉਥੇ ਹੀ ਪ੍ਰੋਗਰਾਮ ਲਈ ਯੂ. ਟੀ. ਦੇ ਇੰਜੀਨੀਅਰਿੰਗ ਡਿਪਾਰਟਮੈਂਟ ਨੇ 12 ਲੱਖ ਰੁਪਏ ਦੇ ਬਜਟ ਐਸਟੀਮੇਟ ਨਾਲ ਇਸ ਈਵੈਂਟ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਹੈ। 
 ਨਾਂ ਦੀ ਵੈੱਟਲੈਂਡ ਅਥਾਰਟੀ
 ਮਨਿਸਟਰੀ ਦੇ ਨਿਰਦੇਸ਼ਾਂ ’ਤੇ ਚੰਡੀਗਡ਼੍ਹ ਪ੍ਰਸ਼ਾਸਨ ਨੇ ਵੈੱਟਲੈਂਡ ਅਥਾਰਟੀ ਦਾ ਗਠਨ ਤਾਂ ਕਰ ਦਿੱਤਾ ਪਰ ਇਸ ਈਵੈਂਟ ਦੀ ਇਜਾਜ਼ਤ  ਮੰਗਣੀ ਤਾਂ ਦੂਰ ਅਫਸਰਾਂ ਨੂੰ ਜਾਣਕਾਰੀ ਤਕ ਨਹੀਂ ਦਿੱਤੀ ਗਈ। ਜਦੋਂ ਇਸ ਈਵੈਂਟ ਬਾਰੇ ਅਫਸਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਹੀ ਜਵਾਬ ਦਿੱਤਾ ਕਿ ਇਸ ਦੀ ਕੋਈ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। 
 ਗਾਈਡਲਾਈਨਜ਼ ਵੀ ਨਜ਼ਰਅੰਦਾਜ਼ 
 ਨਵੰਬਰ ਦੇ ਪਹਿਲੇ ਹਫ਼ਤੇ ਤੋਂ ਹੀ ਲੇਕ ’ਤੇ ਮਾਈਗ੍ਰੇਟਰੀ ਬਰਡਸ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਮਾਹਿਰਾਂ ਦੀ ਮੰਨੀਏ ਤਾਂ ਆਤਿਸ਼ਬਾਜ਼ੀ ਤੇ ਲਾਊਡ ਸਪੀਕਰ ਨਾਲ ਵਿਦੇਸ਼ੀ ਮਹਿਮਾਨਾਂ ਦੀ ਪ੍ਰੇਸ਼ਾਨੀ ਵਧੇਗੀ। ਮਨਿਸਟਰੀ ਵੀ ਇਸ ਤੋਂ ਪਹਿਲਾਂ ਚੰਡੀਗਡ਼੍ਹ ਨੂੰ ਮਾਈਗ੍ਰੇਟਰੀ ਬਰਡਸ ਦੀ ਹਿਫਾਜ਼ਤ ਦੀ ਪਲਾਨਿੰਗ ਬਣਾਉਣ ਲਈ ਕਹਿ ਚੁੱਕੀ ਹੈ ਪਰ ਪ੍ਰਸ਼ਾਸਨ ਦੇ ਅਜਿਹੇ ਈਵੈਂਟਸ ਇਨ੍ਹਾਂ ਗਾਈਡਲਾਈਨਜ਼ ਨੂੰ ਹੀ ਪੂਰੀ ਤਰ੍ਹਾਂ ਖਾਰਿਜ ਕਰ ਰਹੇ ਹਨ। 
nਲੇਕ ’ਤੇ ਬਣੇ ਆਇਲੈਂਡ ’ਤੇ ਲੱਗੇਗੀ ਵੱਡੀ ਸਕਰੀਨ, ਇਥੇ ਲੇਜ਼ਰ ਸ਼ੋਅ ਹੋਵੇਗਾ। ਸਕਰੀਨ ਨੂੰ 300 ਮੀਟਰ ਦੇ ਦਾਇਰੇ ਤੋਂ ਦੇਖਿਆ ਜਾ ਸਕੇਗਾ।
n20,000 ਵਾਟਸ ਦੇ ਡਿਜੀਟਲ ਬੂਸਟਰ ਦਾ ਇੰਤਜ਼ਾਮ ਵੀ। 
n6:30 ਵਜੇ ਸ਼ੋਅ ਸ਼ੁਰੂ ਹੋਵੇਗਾ, 7:30 ਵਜੇ ਤਕ ਚੱਲੇਗਾ। 
nਲੇਕ ਦੇ ਵਿਚਕਾਰ ਚੱਲਦੀਅਾਂ ਕਿਸ਼ਤੀਆਂ ’ਤੇ ਵਾਇਲਨ ਤੇ ਕੀ-ਬੋਰਡ ਵੱਜੇਗਾ। 
nਲੇਜ਼ਰ ਸ਼ੋਅ ਤੋਂ ਬਾਅਦ 10 ਮਿੰਟ ਤਕ ਆਤਿਸ਼ਬਾਜ਼ੀ ਹੋਵੇਗੀ। ਇਨ੍ਹਾਂ ’ਚੋਂ 350 ਸਕਾਈ ਸ਼ਾਟਸ ਚੱਲਣਗੇ। 
nਆਇਲੈਂਡ ਤੇ ਇਥੇ ਲੱਗੇ ਦਰੱਖਤਾਂ ਨੂੰ ਲਾਈਟਾਂ ਨਾਲ ਸਜਾਇਆ ਜਾਵੇਗਾ। 


Related News