ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੋਂ ਲਵਾਰਿਸ ਬਣੇ ਹਲਕਾ ਭਦੌੜ ਇੰਚਾਰਜ ਲਾਉਣ ਦੀ ਮੰਗ

04/16/2022 3:46:20 PM

ਤਪਾ ਮੰਡੀ (ਮੇਸ਼ੀ) : ਪੰਜਾਬ ਦਾ ਹਲਕਾ ਭਦੌੜ ਰਿਜ਼ਰਵ ਜੋ ਕਾਂਗਰਸ ਦੇ ਰਾਜ ਸਮੇਂ ਤੋਂ ਲੈ ਕੇ ਅੱਜ ਤਕ ਕਾਂਗਰਸ ਦਾ ਕੋਈ ਵੀ ਹਲਕਾ ਇੰਚਾਰਜ ਨਾ ਹੋਣ ਕਾਰਨ ਲਾਵਾਰਸ ਦਿਖਾਈ ਦੇ ਰਿਹਾ ਹੈ, ਕਿਉਂਕਿ ਹਲਕਾ ਭਦੌੜ ਵਿੱਚ ਜਦੋ ਵੀ ਵਿਧਾਨ ਸਭਾ ਸਮੇਤ ਸਮੂਹ ਚੋਣਾ 'ਚ ਇਸ ਹਲਕੇ ਨੂੰ ਕਾਂਗਰਸ ਦਾ ਨਵਾਂ ਹੀ ਉਮੀਦਵਾਰ ਮਿਲਿਆ ਜੋ ਕਿ ਜ਼ਿਆਦਾ ਸਮਾਂ ਇਥੇ ਟਿਕ ਨਹੀ ਸਕਿਆ। ਇਸ ਸਬੰਧੀ ਕਾਂਗਰਸ ਸਿਟੀ ਅਤੇ ਕਾਂਗਰਸ ਦਿਹਾਤੀ ਦੇ ਪ੍ਰਧਾਨਾਂ ਸਮੇਤ ਇਲਾਕੇ ਦੇ ਅਹੁਦੇਦਾਰਾਂ ਮੈਂਬਰਾਂ ਨੇ ਦੱਸਿਆ ਕਿ  ਹਰ ਵਾਰ ਨਵੇਂ ਉਮੀਦਵਾਰ ਦਾ ਮਿਲਣਾ ਵੀ ਇਸ ਹਲਕੇ ਨੂੰ ਇੱਕ ਸ਼ਰਾਪ ਵਾਂਗ ਚਿੰਬੜ ਗਿਆ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਬੀਤੇ ਕਾਂਗਰਸ ਦੀ ਸਰਕਾਰ ਸਮੇਂ ਵੀ ਪੰਜਾਬ ਕਾਂਗਰਸ ਦੇ ਕਈ ਪ੍ਰਧਾਨ ਬਦਲੇ ਗਏ ਪਰ ਜੋ ਹਲਕਾ ਭਦੌੜ ਦਾ ਹਲਕਾ ਇੰਚਾਰਜ ਲਾਉਣ ’ਚ ਅਸਮਰੱਥ ਰਹੇ। ਬੇਸ਼ੱਕ ਇਸ ਸੰਬੰਧੀ ਵੱਡੀ ਪੱਧਰ ’ਤੇ ਮੀਡੀਆ ਵੱਲੋਂ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਪਰ ਕਾਂਗਰਸੀਆਂ ਦੇ ਉੱਚ ਆਗੂਆਂ ’ਤੇ ਕੋਈ ਵੀ ਅਸਰ ਸਾਹਮਣੇ ਨਹੀਂ ਆਇਆ। ਜਿਸ ਕਰਕੇ ਹਲਕਾ ਭਦੌੜ ਲਾਵਾਰਸ ਬਣ ਕੇ ਰਹਿ ਗਿਆ। ਇਸ ਦਾ ਵੱਡਾ ਫ਼ਾਇਦਾ ਇੱਥੋਂ ਦੇ ਮੰਤਰੀਆਂ ਨੇ ਜ਼ਰੂਰ ਲਿਆ ਹੈ, ਜਿਨ੍ਹਾਂ ਨੇ ਹਲਕਾ ਇੰਚਾਰਜ ਨਾ ਹੋਣ ਦੀ ਸੂਰਤ ਵਿਚ ਆਪਣੇ ਚਹੇਤਿਆਂ ਨੂੰ ਵੱਖ-ਵੱਖ ਸਰਕਾਰੀ ਅਦਾਰਿਆਂ ’ਚ ਚੇਅਰਮੈਨੀਆਂ ਰਿਊੜੀਆਂ ਵਾਂਗ ਵੰਡੀਆਂ ਹਨ ਅਤੇ ਆਰਥਿਕ ਤੌਰ ’ਤੇ ਵੱਡਾ ਫ਼ਾਇਦਾ ਲਿਆ। ਇਸ ਦੇ ਨਾਲ ਹੀ ਆਪਣੇ ਘਰੇਲੂ ਮੈਂਬਰਾਂ ਨੂੰ ਵੀ ਅਹੁਦੇ ਬਖ਼ਸ਼ੇ। ਬੇਸ਼ੱਕ ਇਸ ਵਿਧਾਨ ਸਭਾ  ਸੀਟ ’ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਉਮੀਦਵਾਰ ਵਜੋ ਚੋਣ ਲੜੀ ਪਰ ਹਲਕਾ ਇੰਚਾਰਜ ਦੀ ਕਮੀ ਕਾਰਨ ਕਾਂਗਰਸ ਆਪਣਾ ਜ਼ੋਰ ਨਹੀਂ ਵਿਖਾ ਸਕੀ, ਜਿਸ ਕਰਕੇ ਬਹੁਤ ਘੱਟ ਵੋਟਾਂ ਪ੍ਰਾਪਤ ਹੋਈਆਂ ਅਤੇ ‘ਆਪ’ ਪਾਰਟੀ ਦੇ ਨਵੇਂ ਉਮੀਦਵਾਰ ਲਾਭ ਸਿੰਘ ਉੱਗਕੇ ਤੋਂ ਵੱਡੇ ਫਰਕ ਨਾਲ ਹਾਰ ਗਏ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਇੱਥੋਂ ਦੇ ਕੁਝ ਕਾਂਗਰਸੀ ਆਗੂਆਂ ਨੇ ਹਲਕਾ ਇੰਚਾਰਜ ਦੀ ਕਮੀ ਮਹਿਸੂਸ ਕੀਤੀ ਹੈ। ਹੁਣ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਮੰਗ ਕੀਤੀ ਹੈ ਕਿ ਹਲਕਾ ਭਦੌੜ ਦੇ ਕਾਂਗਰਸ ਪਾਰਟੀ ਦਾ ਇੰਚਾਰਜ ਜ਼ਰੂਰੀ ਬਣਾਇਆ ਜਾਵੇ। ਕਿਉਂਕਿ ਹਲਕਾ ਸੰਗਰੂਰ ਲੋਕ ਸਭਾ  ਸੀਟ ਤੋਂ ਮੈਂਬਰ ਭਗਵੰਤ ਮਾਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਇਸ ਹਲਕੇ ਦੀ ਮੁੜ ਲੋਕ ਚੋਣ 2022 'ਚ ਆਉਣ ਦੀ ਤਿਆਰੀ ਹੈ ਅਤੇ ਇੱਕ 2024 ਜੋ ਕਰੀਬ ਹੋਣ ਕਰਕੇ ਦੋ ਵਾਰ ਵੱਡੀਆ ਚੋਣਾਂ ਆਉਣਗੀਆਂ ਜੋ ਕਾਂਗਰਸ ਪਾਰਟੀ ਦੀ ਛਵੀ ਨੂੰ ਮੁੜ ਅਬਾਦ ਕਰ ਸਕਦੀਆ ਹਨ। ਉਨ੍ਹਾਂ ਵੜਿੰਗ ਨੂੰ ਕਿਹਾ ਇਸ ਹਲਕੇ ਤੋਂ ਇੰਚਾਰਜ ਲਗਾਇਆ ਜਾਵੇ ਤਾਂ ਕਿ ਜੋ ਹਲਕੇ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਵੀ ਆਪਣਾ ਰੋਲ ਅਦਾ ਕਰ ਸਕਣ ਅਤੇ ਕਾਂਗਰਸ ਪਾਰਟੀ ਦੀਆਂ ਸਮੂਹ ਗਤੀਵਿਧੀਆਂ ਜਾਰੀ ਰੱਖਣ ਦੀ ਅਗਵਾਈ ਹੋ ਸਕੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News