ਦਿੱਲੀ ਜਾਣ ਲਈ ਕਿਸਾਨਾਂ ਨੇ ਕੱਸੀ ਕਮਰ, ਹਰਿਆਣਾ ਪੁਲਸ ਨੇ ਕੀਤੀ ਨਾਕਾਬੰਦੀ

Wednesday, Nov 25, 2020 - 05:41 PM (IST)

ਦਿੱਲੀ ਜਾਣ ਲਈ ਕਿਸਾਨਾਂ ਨੇ ਕੱਸੀ ਕਮਰ, ਹਰਿਆਣਾ ਪੁਲਸ ਨੇ ਕੀਤੀ ਨਾਕਾਬੰਦੀ

ਬੋਹਾ (ਬਾਂਸਲ) : ਕਿਸਾਨ ਵਿਰੋਧੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਦੇਸ਼ ਵਿਆਪੀ ਦਿੱਲੀ ਚਲੋ ਅੰਦੋਲਨ ਬੀਤੇ ਦਿਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ’ਚ ਬਹੁਤ ਸਾਰੇ ਕਿਸਾਨ ਸ਼ਾਮਲ ਹੋਣ ਲਈ ਜਾ ਰਹੇ ਹਨ। ਬਾਕੀ ਦੇ ਕਿਸਾਨਾਂ ਦੇ ਵਾਂਗ ਬੋਹਾ ਦੀ ਅਨਾਜ ਮੰਡੀ ’ਚੋਂ ਬੀਤੇ ਦਿਨ ਹਜ਼ਾਰਾਂ ਦੀ ਤਦਾਦ ਵਿੱਚ ਵੀ ਕਿਸਾਨ ਰਵਾਨਾ ਹੋਣਗੇ। ਇਸ ਮੌਕੇ ਕਿਸਾਨਾਂ ਵਲੋਂ ਲੰਗਰ, ਰਾਸ਼ਨ ਅਤੇ ਟੈਂਟਾਂ ਦਾ ਸਾਮਾਨ ਨਾਲ ਲਿਜਾਣ ਲਈ ਤਿਆਰ ਕਰ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

PunjabKesari

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਸਬੰਧੀ ਜਿਥੇ ਕਿਸਾਨ ਜਥੇਬੰਦੀਆਂ ਵੱਲੋਂ 26, 27 ਨਵੰਬਰ ਦਿੱਲੀ ਚਲੋ ਪ੍ਰੋਗਰਾਮ ਨੂੰ ਅੰਤਿਮ ਛੋਹਾਂ ਦਿੰਦਿਆਂ ਪ੍ਰਬੰਧ ਮੁਕੰਮਲ ਕਰ ਲਏ ਗਏ, ਉਥੇ ਹੀ ਪੰਜਾਬ ਨਾਲ ਲੱਗਦੇ ਬਾਹਮਣਵਾਲਾ ਸਰਹੱਦ ’ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਨਾਕਾਬੰਦੀ ਕਰਦਿਆ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਇਸ ਦੌਰਾਨ ਫਤਿਹਾਬਾਦ ਦੇ ਡੀ.ਸੀ. ਅਤੇ ਐੱਸ.ਐੱਸ.ਪੀ. ਵੱਲੋਂ ਮੌਕੇ ’ਤੇ ਜਾਇਜ਼ਾ ਲਿਆ ਗਿਆ।

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ


author

rajwinder kaur

Content Editor

Related News