ਰਜਬਾਹੇ ''ਚ ਡੁੱਬਣ ਨਾਲ ਵਿਅਕਤੀ ਦੀ ਮੌਤ
Sunday, Mar 31, 2019 - 07:39 PM (IST)
ਹਲਵਾਰਾ, (ਮਨਦੀਪ)- ਪਿੰਡ ਅਕਾਲਗੜ੍ਹ ਕਲਾਂ ਦੇ ਵਸਨੀਕ ਪਰਵਿੰਦਰ ਸਿੰਘ (55) ਪੁੱਤਰ ਸੁਰਜੀਤ ਸਿੰਘ ਦੀ ਅਕਾਲਗੜ੍ਹ ਨਹਿਰੀ ਰਜਬਾਹੇ 'ਚ ਡੁੱਬਣ ਨਾਲ ਮੌਤ ਹੋ ਗਈ। ਥਾਣਾ ਸੁਧਾਰ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਐਤਵਾਰ ਸਵੇਰੇ 8 ਵਜੇ ਘਰ ਤੋਂ ਗਿਆ ਸੀ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਕੋਈ ਵਿਅਕਤੀ ਰਜਬਾਹੇ (ਸੂਏ) 'ਚ ਡਿੱਗਿਆ ਪਿਆ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਵਿਅਕਤੀ ਨੂੰ ਬਾਹਰ ਕੱਢਿਆ ਤੇ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਥਾਣਾ ਮੁਖੀ ਸੁਧਾਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾਵਾਂ ਮੋਹਣ ਸਿੰਘ ਤੇ ਜਗਤਾਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
