ਦਿਮਾਗੀ ਪ੍ਰੇਸ਼ਾਨੀ ਨਾਲ ਵਿਅਕਤੀ ਦੀ ਮੌਤ, ਕਰੀਬ 29 ਲੋਕਾਂ ਖ਼ਿਲਾਫ਼ ਮਾਮਲਾ ਦਰਜ

Thursday, Sep 12, 2024 - 06:53 PM (IST)

ਦਿਮਾਗੀ ਪ੍ਰੇਸ਼ਾਨੀ ਨਾਲ ਵਿਅਕਤੀ ਦੀ ਮੌਤ, ਕਰੀਬ 29 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਫਾਜ਼ਿਲਕਾ (ਨਾਗਪਾਲ)- ਉੱਪ ਮੰਡਲ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਵਿਅਕਤੀ ਦੀ ਮੌਤ ਹੋਣ ’ਤੇ 29 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਪਰਮਜੀਤ ਸਿੰਘ ਵਾਸੀ ਪਿੰਡ ਖਿਓਵਾਲਾ ਬੋਦਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ ਪ੍ਰਕਾਸ਼ ਰਾਣੀ ਨਾਲ ਵਕਫ਼ ਬੋਰਡ ਦੀ ਜ਼ਮੀਨ 22 ਕਨਾਲ 18 ਮਰਲੇ ਜ਼ਮੀਨ ਪਟੇ 'ਤੇ ਲੈਣ ਸਬੰਧੀ 26 ਮਈ ਨੂੰ ਮਾਮੂਲੀ ਝਗੜਾ ਹੋਇਆ ਸੀ। ਜਿਸ ਸਬੰਧੀ ਪ੍ਰਕਾਸ਼ ਰਾਣੀ ਵਗੈਰਾ ਦੇ ਬਿਆਨ ’ਤੇ ਮੁੱਕਦਮਾ ਨੰਬਰ 75 ਤਾਰੀਖ਼ 5 ਜੁਲਾਈ ਨੂੰ ਵੱਖ-ਵੱਖ ਧਰਾਵਾਂ ਤਹਿਤ ਥਾਣਾ ਅਰਨੀਵਾਲਾ ’ਚ ਉਸ ਦੇ ਪਰਿਵਾਰ ’ਤੇ ਮਾਮਲਾ ਦਰਜ ਕੀਤਾ ਸੀ। ਜਿਸ ਕਰਕੇ ਉਸ ਦਾ ਭਰਾ ਬਲਜੀਤ ਸਿੰਘ ਦਿਮਾਗੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਸਦਮੇ ਕਾਰਨ 10 ਸਤੰਬਰ ਨੂੰ ਉਸ ਦੀ ਮੌਤ ਹੋ ਗਈ।

ਅਰਨੀਵਾਲਾ ਪੁਲਸ ਨੇ ਇਸ ਸਬੰਧੀ ਸ਼ੀਲਾ ਰਾਣੀ, ਰੇਸਮਾ ਬਾਈ, ਪ੍ਰਕਾਸ਼ ਰਾਣੀ, ਮਹਿੰਦਰ ਸਿੰਘ, ਦੇਵ ਰਾਜ ਵਾਸੀ ਚੱਕ ਵਣ ਵਾਲਾ, ਸ਼ੀਲਾ ਰਾਣੀ, ਰੇਸ਼ਮਾ ਰਾਣੀ, ਸ਼ਿਮਲਾ ਰਾਣੀ, ਲਕਸ਼ਮੀ ਰਾਣੀ, ਸੁਮਿਤਰਾ ਰਾਣੀ ਵਾਸੀਆਨ ਅਰਨੀਵਾਲਾ, ਭਜਨ ਕੌਰ, ਹਰਜੀਤ ਕੌਰ, ਨੀਲਮ ਰਾਣੀ, ਸ਼ੋਮਾ ਰਾਣੀ ਅਤੇ 15/16 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News