ਤੇਜ਼ ਰਫਤਾਰ ਗੱਡੀ ਦੀ ਲਪੇਟ ’ਚ ਆਉਣ ਕਾਰਨ ਡਿਊਟੀ ’ਤੇ ਤਾਇਨਾਤ ਹੋਮਗਾਰਡ ਜਵਾਨ ਦੀ ਮੌਤ
Sunday, Feb 18, 2024 - 11:48 PM (IST)
ਮਲੋਟ (ਜੁਨੇਜਾ) - ਨੈਸ਼ਨਲ ਹਾਈਵੇ ਕੋਲ ਅੱਜ ਸ਼ਾਮ ਨੂੰ ਵਾਪਰੇ ਦਰਦਨਾਕ ਹਾਦਸੇ ਵਿਚ ਡਿਊਟੀ ’ਤੇ ਤਾਇਨਾਤ ਇਕ ਹੋਮਗਾਰਡ ਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਾਈਵੇ ’ਤੇ ਚੱਲ ਰਹੇ ਧਰਨੇ ਕਰ ਕੇ ਕੌਮੀ ਸ਼ਾਹ ਰਾਹ 9 ’ਤੇ ਲੰਬੀ ਤੇ ਮਾਹੂਆਣਾ ਦਰਮਿਆਨ ਸਕੂਲ ਟ੍ਰੈਫਿਕ ਡਿਵਰਟ ਕਰ ਰਹੇ ਪੀ.ਐੱਚ.ਸੀ. ਜਵਾਨ ਚਰਨਜੀਤ ਸਿੰਘ ’ਤੇ ਇਕ ਤੇਜ਼ ਰਫਤਾਰ ਕਾਰ ਚੜ੍ਹ ਗਈ ਅਤੇ ਇਸ ਹਾਦਸੇ ਵਿਚ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੱਡੀ ਵੀ ਉਲਟ ਗਈ। ਕਾਰ ਚਾਲਕ ਅਤੇ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਮੀਟਿੰਗ 'ਚ ਫ਼ਿਰ ਫੱਸ ਗਿਆ ਪੇਚ, ਕੁਰਸੀਆਂ ਤੋਂ ਉੱਠ ਖੜ੍ਹੇ ਕਿਸਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।