ਟਰੱਕ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Wednesday, Sep 11, 2019 - 12:34 AM (IST)

ਟਰੱਕ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਪੰਚਕੂਲਾ, (ਚੰਦਨ)— ਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਨੂੰ ਟਰੱਕ ਵਲੋਂ ਟੱਕਰ ਮਾਰਨ ਨਾਲ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਨੁਸਾਰ ਧਨ ਬਹਾਦਰ ਦੇ ਬੇਟੇ ਸੁਨੀਲ ਨੇ ਸ਼ਿਕਾਇਤ 'ਚ ਦੱਸਿਆ ਕਿ ਚੰਡੀ ਮੰਦਰ ਕੈਂਟ ਦਾ ਰਹਿਣ ਵਾਲਾ ਹੈ। ਸੋਮਵਾਰ ਨੂੰ ਉਹ ਪਿਤਾ ਧਨ ਬਹਾਦੁਰ ਨਾਲ ਆਪਣੀ-ਆਪਣੀ ਸਾਈਕਲ 'ਤੇ ਸੈਕਟਰ-6 ਤੋਂ ਚੰਡੀ ਮੰਦਰ ਜਾ ਰਹੇ ਸਨ। ਦੁਪਹਿਰ ਕਰੀਬ 2 ਵਜੇ ਪੁਰਾਣਾ ਪੰਚਕੂਲਾ ਸਥਿਤ ਟ੍ਰੈਫਿਕ ਲਾਈਟ ਕੋਲ ਇਕ ਟਰੱਕ ਚਾਲਕ ਨੇ ਪਿਤਾ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਪਿਤਾ ਸਾਈਕਲ ਸਮੇਤ ਹੇਠਾਂ ਡਿੱਗ ਗਏ ਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਿਤਾ ਨੂੰ ਰਾਹਗੀਰਾਂ ਦੀ ਮਦਦ ਨਾਲ ਸੈਕਟਰ-6 ਸਥਿਤ ਹਸਪਤਾਲ ਪਹੁੰਚਾਇਆ ਗਿਆ, ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਜੀ. ਐੱਮ. ਸੀ.ਐੱਚ.-32 ਰੈਫਰ ਕਰ ਦਿੱਤਾ, ਜਿੱਥੇ ਪਹੁੰਚਣ ਤਕ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।


author

KamalJeet Singh

Content Editor

Related News