ਸੜਕ ਹਾਦਸੇ ਦੌਰਾਨ 9 ਮਹੀਨੇ ਦੀ ਮਾਸੂਮ ਦੀ ਹੋਈ ਮੌਤ

Saturday, Aug 24, 2019 - 12:43 AM (IST)

ਸੜਕ ਹਾਦਸੇ ਦੌਰਾਨ 9 ਮਹੀਨੇ ਦੀ ਮਾਸੂਮ ਦੀ ਹੋਈ ਮੌਤ

ਚੰਡੀਗੜ੍ਹ (ਸੰਦੀਪ)— ਤੇਜ਼ ਰਫ਼ਤਾਰ ਕਾਰ ਦੀ ਚਪੇਟ 'ਚ ਆਉਣ ਨਾਲ ਆਟੋ ਸਵਾਰ 9 ਮਹੀਨੇ ਦੀ ਬੱਚੀ ਨਗਮਾ ਨੇ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਪੁਲਸ ਵਲੋਂ ਫਰਾਰ ਕਾਰ ਚਾਲਕ ਕੁਲਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਆਟੋ ਚਾਲਕ ਅਜੇ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਹ ਰੇਲਵੇ ਸਟੇਸ਼ਨ ਤੋਂ 4 ਸਵਾਰੀਆਂ ਲਿਆ ਰਿਹਾ ਸੀ। 2 ਸਵਾਰੀਆਂ ਨੂੰ ਸੈਕਟਰ-52 'ਚ ਛੱਡਣ ਤੋਂ ਬਾਅਦ ਉਹ ਮੋਹਾਲੀ ਲਈ ਚੱਲਿਆ ਸੀ। ਇੱਕ ਸਵਾਰੀ ਕੋਲ ਛੋਟੀ ਬੱਚੀ ਸੀ। ਜਦੋਂ ਉਹ ਸੈਕਟਰ-51/52 ਲਾਈਟ ਪੁਆਇੰਟ ਕੋਲ ਪਹੁੰਚੇ ਤਾਂ ਮਟੋਰ ਚੌਕ ਵੱਲੋਂ ਆ ਰਹੀ ਇੱਕ ਸਫੇਦ ਰੰਗ ਦੀ ਕਾਰ ਨੇ ਉਨ੍ਹਾਂ ਦੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ 'ਚ ਸਵਾਰ 9 ਮਹੀਨੇ ਦੀ ਬੱਚੀ ਦੀ ਗੰਭੀਰ ਰੂਪ 'ਚ ਜ਼ਖਮੀ ਹੋਣ ਤੋਂ ਬਾਅਦ  ਇਲਾਜ ਦੌਰਾਨ ਮੌਤ ਹੋ ਗਈ।


author

KamalJeet Singh

Content Editor

Related News