ਫਿਰੋਜ਼ਪੁਰ 'ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਨੌਜਵਾਨ ਦੀ ਹੋਈ ਮੌਤ (ਵੀਡੀਓ)

Wednesday, Jul 04, 2018 - 10:11 AM (IST)

ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ 'ਚ ਅੱਜ ਇਕ ਹੋਰ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਮੁਤਾਬਕ ਟੋਨੀ ਪੁੱਤਰ ਸਾਦਿਕ ਵਾਸੀ ਫਿਰੋਜ਼ਪੁਰ ਨਸ਼ਾ ਕਰਨ ਦਾ ਆਦੀ ਸੀ, ਜਿਸ ਦੀ ਜ਼ਿਆਦਾ ਨਸ਼ਾ ਲੈਣ ਦੇ ਕਾਰਨ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਆਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News