ਘਰੋਂ ਸ਼ਰਾਬ ਪੀਣ ਗਏ ਵਿਅਕਤੀ ਦੀ ਨਹਿਰ ''ਚੋਂ ਮਿਲੀ ਲਾਸ਼

Tuesday, Sep 17, 2019 - 09:07 PM (IST)

ਘਰੋਂ ਸ਼ਰਾਬ ਪੀਣ ਗਏ ਵਿਅਕਤੀ ਦੀ ਨਹਿਰ ''ਚੋਂ ਮਿਲੀ ਲਾਸ਼

ਲੁਧਿਆਣਾ, (ਰਿਸ਼ੀ)— 2 ਦਿਨ ਪਹਿਲਾਂ ਘਰੋਂ ਸ਼ਰਾਬ ਪੀਣ ਦਾ ਕਹਿ ਕੇ ਗਏ ਵਿਅਕਤੀ ਦੀ ਇਕ ਦਿਨ ਬਾਅਦ ਨਹਿਰ 'ਚੋਂ ਲਾਸ਼ ਬਰਾਮਦ ਹੋਈ ਹੈ। ਵਿਅਕਤੀ ਦੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਇੰਸ. ਅਮਰਜੀਤ ਸਿੰਘ ਮੁਤਾਬਕ ਮ੍ਰਿਤਕ ਦੀ ਪਛਾਣ ਰਘੁਵੀਰ ਸਿੰਘ ਉਮਰ 55 ਸਾਲ ਨਿਵਾਸੀ ਦਸਮੇਸ਼ ਨਗਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਬੇਟੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ 9 ਵਜੇ ਉਸ ਦੇ ਪਿਤਾ ਜੀ ਘਰੋਂ ਸ਼ਰਾਬ ਪੀਣ ਦਾ ਕਹਿ ਠੇਕੇ 'ਤੇ ਗਏ ਸਨ, ਜਿਸ ਤੋਂ ਬਾਅਦ ਵਾਪਸ ਨਹੀਂ ਮੁੜੇ। ਸੋਮਵਾਰ ਉਨ੍ਹਾਂ ਨੇ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸੋਮਵਾਰ ਰਾਤ ਲਗਭਗ 9 ਵਜੇ ਉਨ੍ਹਾਂ ਨੂੰ ਸਿੱਧਵਾਂ ਨਹਿਰ ਤੋਂ ਲਾਸ਼ ਬਰਾਮਦ ਹੋਈ। ਪੋਸਟਮਾਰਟਮ ਮੁਤਾਬਕ ਰਘੁਵੀਰ ਦੇ ਸਿਰ ਤੇ ਛਾਤੀ 'ਤੇ ਸੱਟਾਂ ਦੇ ਨਿਸ਼ਾਨ ਹਨ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਕਤਲ ਦਾ ਵੀ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ 'ਚ ਕਾਰ ਦੀ ਲਪੇਟ 'ਚ ਆਉਣ ਕਾਰਨ ਉਹ ਜ਼ਖਮੀ ਹੋ ਕੇ ਨਹਿਰ ਵਿਚ ਡਿੱਗ ਗਿਆ।
 


author

KamalJeet Singh

Content Editor

Related News