ਮੰਡੀ ਗੋਬਿੰਦਗੜ੍ਹ ਦੇ ਜੱਸੜਾਂ ਇਲਾਕੇ ''ਚੋਂ ਮਿਲੀ ਲਾਸ਼

Monday, Mar 25, 2019 - 08:08 PM (IST)

ਮੰਡੀ ਗੋਬਿੰਦਗੜ੍ਹ ਦੇ ਜੱਸੜਾਂ ਇਲਾਕੇ ''ਚੋਂ ਮਿਲੀ ਲਾਸ਼

ਮੰਡੀ ਗੋਬਿੰਦਗੜ੍ਹ, (ਮੱਗੋ)- ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੂੰ ਜੱਸੜਾਂ ਵਾਲੇ ਸੂਏ ਦੇ ਕਿਨਾਰੇ ਤੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ, ਜਿਸ ਦੀ ਪੁਲਸ ਨੂੰ ਪਛਾਣ ਹੋ ਗਈ ਹੈ। ਪੁਲਸ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸੋਮਵਾਰ ਸਵੇਰੇ ਪੁਲਸ ਨੂੰ ਫੋਨ 'ਤੇ ਇਤਲਾਹ ਮਿਲੀ ਕਿ ਇਕ ਪ੍ਰਵਾਸੀ ਵਿਅਕਤੀ ਦੀ ਜੱਸੜਾਂ ਵਾਲੇ ਸੂਏ ਦੇ ਕਿਨਾਰੇ 'ਤੇ ਕੱਚਾ ਸ਼ਾਂਤੀ ਨਗਰ ਪੱਕਾ ਪੁਲ ਲਾਗੇ ਮੌਤ ਹੋ ਗਈ ਹੈ। ਸੂਚਨਾ ਮਿਲਦੇ ਗੁਰਸ਼ੇਰ ਸਿੰਘ ਡੀ. ਐੱਸ. ਪੀ. ਅਮਲੋਹ, ਸਹਾਇਕ ਥਾਣੇਦਾਰ ਧਰਮਪਾਲ, ਸਹਾਇਕ ਥਾਣੇਦਾਰ ਅਵਤਾਰ ਸਿੰਘ, ਹੌਲਦਾਰ ਜਤਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਤੁਰੰਤ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਪੁਲਸ ਨੂੰ ਲਾਸ਼ ਦੀ ਪਛਾਣ ਰਘੂਨਾਥ ਪੁੱਤਰ ਰਾਮ ਖਿਲਾਵਣ ਵਾਸੀ ਪਿੰਡ ਪੈਨੀ, ਥਾਣਾ ਸ਼ੁਕਲ ਬਾਜ਼ਾਰ, ਜ਼ਿਲਾ ਸੁਲਤਾਨਪੁਰ ਯੂ. ਪੀ. ਹਾਲ ਅਬਾਦ ਕੱਚਾ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ। ਪੁਲਸ ਨੇ ਮ੍ਰਿਤਕ ਦੇ ਪੁੱਤਰ ਤਾਰਾ ਚੰਦ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਮ੍ਰਿਤਕ ਦੇ ਭਰਾ ਰਾਮ ਤੀਰਥ ਨੇ ਦੱਸਿਆ ਕਿ ਉਸ ਦਾ ਭਰਾ ਗੋਬਿੰਦਗੜ੍ਹ ਦੀ ਲੋਹਾ ਫੈਕਟਰੀ 'ਚ ਕੰਮ ਕਰਦਾ ਸੀ ਤੇ ਸ਼ਰਾਬ ਪੀਣ ਦਾ ਆਦੀ ਸੀ ਜੋ ਕਿ ਰਾਤ ਜਦੋਂ ਘਰ ਨਾ ਪੁੱਜਾ। ਸਵੇਰੇ ਪਤਾ ਲੱਗਾ ਕਿ ਉਸ ਦੀ ਸੂਏ ਦੇ ਕਿਨਾਰੇ ਤੋਂ ਡਿੱਗਣ ਨਾਲ ਅਚਾਨਕ ਮੌਤ ਹੋ ਗਈ ਹੈ।


author

KamalJeet Singh

Content Editor

Related News