ਲੰਪੀ ਸਕਿਨ ਵਾਇਰਸ ਨਾਲ ਗਾਂ ਦੀ ਮੌਤ, ਸਰਕਾਰ ਤੋਂ ਮਦਦ ਦੀ ਕੀਤੀ ਅਪੀਲ

08/14/2022 12:55:20 AM

ਬਰੇਟਾ (ਬਾਂਸਲ) : ਇੱਥੋਂ ਦੇ ਇਕ ਪਸ਼ੂ ਪਾਲਕ ਦੀ ਲੰਪੀ ਸਕਿਨ ਵਾਇਰਸ ਨਾਲ ਗਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਗਦੇਵ ਸਿੰਘ ਮਜ਼ਦੂਰੀ ਕਰਨ ਦੇ ਨਾਲ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ, ਜਿਸ ਦੀ ਇਕ ਗਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਡਾਕਟਰ ਗਾਂ ਦਾ ਇਲਾਜ ਕਰ ਰਹੇ ਸਨ, ਜਿਸ ਨਾਲ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਸੀ। ਵਿਭਾਗ ਵੱਲੋਂ ਉਸ ਦੇ ਪਸ਼ੂ ਲਈ ਕੋਈ ਦਵਾਈ ਜਾਂ ਵੈਕਸੀਨ ਮੁਹੱਈਆ ਨਹੀਂ ਕਰਵਾਈ ਗਈ। ਇਸ ਦੇ ਨਾਲ ਹੀ ਲੰਪੀ ਵਾਇਰਸ ਕਾਰਨ ਦੁਧਾਰੂ ਪਸ਼ੂ ਦੁੱਧ ਵੀ ਘੱਟ ਦੇ ਰਹੇ ਹਨ, ਜਿਸ ਕਾਰਨ ਦੁੱਧ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਪਸ਼ੂ ਪਾਲਣ ਰਾਹੀਂ ਦੁੱਧ ਦਾ ਕਾਰੋਬਾਰ ਕਰਦੇ ਹਨ।

ਖ਼ਬਰ ਇਹ ਵੀ : ਵਿਧਾਇਕਾਂ ਨੂੰ ਮਿਲੇਗੀ ਇਕ ਹੀ ਪੈਨਸ਼ਨ ਤਾਂ ਉਥੇ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ, ਪੜ੍ਹੋ TOP 10

ਦੂਜੇ ਪਾਸੇ ਜਗਦੇਵ ਸਿੰਘ ਨੇ ਮਰੀ ਹੋਈ ਗਾਂ ਨੂੰ ਚੁੱਕਣ ਲਈ ਸਬੰਧਿਤ ਵਿਭਾਗ ਨੂੰ ਬੁਲਾਇਆ ਤਾਂ 5 ਘੰਟੇ ਬਾਅਦ ਚੁੱਕਣ ਲਈ ਆਏ ਤੇ ਇਕ ਹਜ਼ਾਰ ਰੁਪਏ ਦੀ ਮੰਗ ਕੀਤੀ। ਅਖੀਰ ਮਰੇ ਹੋਏ ਪਸ਼ੂ ਨੂੰ ਚੁੱਕਣ ਦੀ ਲਈ ਪੰਜ ਸੌ ਰੁਪਏ ਲੈ ਕੇ ਪਸ਼ੂ ਨੂੰ ਚੁਕਵਾਇਆ ਗਿਆ। ਮਜ਼ਦੂਰ ਜਗਦੇਵ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਕਤ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੰਪੀ ਸਕਿਨ ਵਾਇਰਸ ਹੁਣ ਪੰਜਾਬ ਦੇ ਪਿੰਡਾਂ ਵਿੱਚ ਵੀ ਪਹੁੰਚ ਗਿਆ ਹੈ। ਰਾਜਸਥਾਨ ਵਾਂਗ ਪੰਜਾਬ 'ਚ ਵੀ ਇਸ ਵਾਇਰਸ ਕਾਰਨ ਗਾਵਾਂ ਮਰ ਰਹੀਆਂ ਹਨ। ਪਸ਼ੂ ਮਾਲਕ ਆਪਣੇ ਦੁਧਾਰੂ ਪਸ਼ੂਆਂ ਦੀ ਮੌਤ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਦੌਰਾਨ ਪਸ਼ੂ ਪਾਲਕਾਂ ਅਤੇ ਗਊਸ਼ਾਲਾ ਪ੍ਰਬੰਧਕਾਂ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਉੱਤਰਾਖੰਡ ਦੀ ਬੀਅਰ 'ਤੇ ਪੰਜਾਬ ਦਾ ਲੇਬਲ, ਠੇਕਾ ਮਾਲਕ ਤੇ ਆਬਕਾਰੀ ਵਿਭਾਗ ਨੇ ਕਿਹਾ- ਰੀਸਾਈਕਲਿੰਗ ’ਚ ਹੋਈ ਗਲਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News