ਪਿੰਡ ਬਧੇਸ਼ਾ ਵਿਖੇ ਕੋਵਿਡ-19 ਜਾਂਚ ਲਈ ਲਏ ਗਏ 90 ਸੈਂਪਲ

Friday, Nov 27, 2020 - 05:06 PM (IST)

ਪਿੰਡ ਬਧੇਸ਼ਾ ਵਿਖੇ  ਕੋਵਿਡ-19 ਜਾਂਚ ਲਈ ਲਏ ਗਏ 90 ਸੈਂਪਲ

ਸੰਦੌੜ (ਰਿਖੀ):ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ.ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ 'ਚ ਕੋਵਿਡ-19 ਦੇ ਸੈਂਪਲ ਲੈਣ ਲਈ ਲਗਾਤਾਰ ਟੀਮਾਂ ਕੰਮ ਕਰ ਰਹੀਆਂ ਹਨ।ਅੱਜ ਬਲਾਕ ਅਧੀਨ ਆਉਂਦੇ ਪਿੰਡ ਬਧੇਸ਼ਾ ਵਿਖੇ ਮਪਹਵ ਗੁਰਮੀਤ ਕੌਰ, ਦਲੀਪ  ਸਿੰਘ ਤੱਖਰ ਅਤੇ ਆਸ਼ਾ ਵਰਕਰ ਗੁਰਪ੍ਰੀਤ ਕੌਰ ਤੇ ਬਲਜਿੰਦਰ ਕੌਰ ਦੀ ਪ੍ਰੇਰਨਾ ਸਦਕਾ ਪਿੰਡ 'ਚ ਕੋਵਿਡ ਜਾਂਚ ਲਈ 90 ਸੈਂਪਲ ਲਏ ਗਏ ਹਨ। ਇਸ ਮੌਕੇ ਸਿਹਤ ਕਾਮਿਆਂ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਗੀਤਾ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਸਿਹਤ ਕਾਮੇ ਦਿਨ ਰਾਤ ਸੇਵਾ ਕਰ ਰਹੇ ਹਨ ਅਤੇ ਲੋਕ ਆਪਣੇ ਆਪ ਵੀ ਵੱਧ ਤੋਂ ਵੱਧ ਟੈਸਟ ਕਰਾਉਣ ਤਾਂ ਜੋ ਕੋਰੋਨਾ ਨੂੰ ਜਲਦੀ ਚਲਦਾ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕੇ ਲੋਕ ਬਿਨਾਂ ਕਿਸੇ ਡਰ ਜਾਂ ਵਹਿਮ ਦੇ ਟੈਸਟ ਕਰਵਾਉਣ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਲੋਕ ਮਾਸਕ ਪਾ ਕੇ ਰੱਖਣ ਅਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕੇ ਲੋਕ ਕੋਵਿਡ ਨੂੰ ਹਲਕੇ 'ਚ ਨਾ ਲੈਣ ਅਤੇ ਇਸ ਨੂੰ ਖ਼ਤਮ ਹੋ ਗਿਆ ਸਮਝ ਕੇ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨਾ ਕਰਨ। ਉਨ੍ਹਾਂ ਕਿਹਾ ਕੇ ਕੋਵਿਡ ਦੇ ਬਚਾਅ ਲਈ ਸਰਦੀ ਤੋਂ ਬਚਾਅ ਵੀ ਜਰੂਰੀ ਹੈ। ਇਸ ਮੌਕੇ ਗ੍ਰਾਮ ਪੰਚਾਇਤ ਐੱਸ.ਆਈ, ਐੱਸ ਆਈ. ਨਿਰਭੈ ਸਿੰਘ ,ਗੁਲਜ਼ਾਰ ਖਾਨ, ਐਲ ਐਚ ਵੀ ਕਮਲਜੀਤ ਕੌਰ, ਰਾਜੇਸ਼ ਰਿਖੀ, ਸੀ.ਐਚ.ਓ, ਕਰਮਜੀਤ ਕੌਰ,  ਗੌਰੀ ਆਸ਼ਾ ਫੇਸੀਲੇਟਰ ਅਤੇ ਆਸ਼ਾ ਵਰਕਰਜ ਆਦਿ ਕਈ ਕਰਮਚਾਰੀ ਹਾਜ਼ਰ ਸਨ।


author

Shyna

Content Editor

Related News