ਜ਼ਮੀਨ ਦੀ ਤਲਾਸ਼ 'ਚ ਦੁੱਗਣੀ ਹੋਈ ਮਹਾਨਗਰ 'ਚ ਲੱਗਣ ਵਾਲੇ ਸੀ. ਐੱਡ. ਡੀ. ਪਲਾਂਟ ਦੀ ਲਾਗਤ

03/14/2023 11:55:15 AM

ਲੁਧਿਆਣਾ : ਮਹਾਨਗਰ 'ਚ ਲੱਗਣ ਵਾਲੇ ਕੰਸਟ੍ਰਕਸ਼ਨ ਐਂਡ ਡਿਮੋਲੇਸ਼ਨ ਆਫ ਵੇਸਟ ਮੈਨਿਜਮੈਂਟ ਪਲਾਂਟ (ਸੀ. ਐੱਡ. ਡੀ.) ਲਈ ਕਿਸੇ ਹੋਰ ਜਗ੍ਹਾ 'ਤੇ ਜ਼ਮੀਨ ਨਹੀਂ ਮਿਲਣ 'ਤੇ ਯੋਜਨਾ ਦਾ ਖ਼ਰਚਾ ਦੁੱਗਣਾ ਹੋ ਗਿਆ ਹੈ। ਪਹਿਲਾਂ ਜਿੱਥੇ ਇਸ ਪਲਾਂਟ 'ਤੇ 2.69 ਕਰੋੜ ਰੁਪਏ ਲੱਗਣੇ ਸੀ ਉੱਥੇ ਹੀ ਹੁਣ ਇਸ ਦੀ ਕੀਮਤ 6 ਕਰੋੜ ਰੁਪਏ ਹੋ ਗਈ ਹੈ। ਹੁਣ ਇਸ ਪਲਾਂਟ ਨੂੰ ਢੰਡਾਰੀ ਸਥਿਤ ਫਲੈਟ ਦੇ ਪਿੱਛੇ ਨਿਗਮ ਦੀ ਖਾਲੀ ਪਈ ਜ਼ਮੀਨ 'ਚ ਲਾਇਆ ਜਾਵੇਗਾ। ਉਸ ਜ਼ਮੀਨ 'ਤੇ 15 ਫੁੱਟ ਕੂੜਾ ਜਮ੍ਹਾ ਹੋਣ ਦੇ ਚੱਲਦਿਆਂ ਹੇਠਾਂ ਤੋਂ ਪੀਲਰਾਂ ਦੀ ਫਾਊਂਡੇਸ਼ਨ ਨੂੰ ਤਿਆਰ ਕੀਤਾ ਜਾਵੇਗਾ, ਜਿਸ ਦਾ ਡਿਜ਼ਾਈਨ ਨਿਗਮ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦਾ ਖੁੱਲ੍ਹਿਆ ਸਟੇਅਰਿੰਗ, ਵਾਪਰ ਗਿਆ ਵੱਡਾ ਹਾਦਸਾ

ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸਾਲ 2016 'ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਦੇ ਮੁਤਾਬਕ 10 ਲੱਖ ਆਬਾਦੀ ਦੇ ਸ਼ਹਿਰਾਂ 'ਚ ਸੀ. ਐੱਡ. ਡੀ. ਪਲਾਂਟ ਲਗਾਉਣਾ ਪਵੇਗਾ। ਅਕਾਲੀ ਭਾਜਪਾ ਸਰਕਾਰ ਵੇਲੇ ਇਸ ਪਲਾਂਟ ਨੂੰ ਲਗਾਉਣ ਦਾ ਖਰੜਾ ਤਿਆਰ ਕੀਤਾ ਗਿਆ ਸੀ ਪਰ ਆਰਥਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਇਸ ਯੋਜਨਾ ਨੂੰ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀ ਕਾਂਡ ਮਾਮਲੇ 'ਚ SIT ਨੇ ਸਿੱਖ ਸੰਗਤ ਨੂੰ ਦਿੱਤੀ ਕਲੀਨ ਚਿੱਟ

ਫਿਰ ਕਾਂਗਰਸ ਸਰਕਾਰ ਦੇ ਆਉਣ 'ਤੇ ਸਮਾਰਟ ਸਿਟੀ ਯੋਜਨਾ ਤਹਿਤ ਸਾਲ 2021 'ਚ ਪਲਾਂਟ ਲਗਾਉਣ ਦਾ ਖਰੜਾ ਮੁੜ ਤੋਂ ਤਿਆਰ ਕੀਤਾ ਗਿਆ। ਇਸ ਯੋਜਨਾ 'ਤੇ 2.69 ਕਰੋੜ ਦੇ ਕਰੀਬ ਦਾ ਖ਼ਰਚਾ ਆਉਣਾ ਸੀ। ਫਿਰ 28 ਜੂਨ 2021 ਨੂੰ ਪਲਾਂਟ ਲਗਾਉਣ ਲਈ ਨਿਗਮ ਨੇ ਵਰਕ ਆਰਡਰ ਜਾਰੀ ਕੀਤਾ ਸੀ। ਨਿਗਮ ਨੇ ਢੰਡਾਰੀ ਸਥਿਤ ਫਲੈਟ ਦੇ ਪਿੱਛੇ ਪਏ ਖਾਲੀ 2 ਏਕੜ ਜ਼ਮੀਨ ਦੀ ਚੋਣ ਕੀਤੀ ਸੀ ਅਤੇ ਇਸ ਯੋਜਨਾ ਨੂੰ  ਪੂਰਾ ਕਰਨ ਲਈ 31 ਦਸੰਬਰ 2022 ਦਾ ਟੀਚਾ ਰੱਖਿਆ ਗਿਆ ਸੀ। ਪਲਾਂਟ ਲਈ ਮਸ਼ੀਨਾਂ ਜੁਲਾਈ 2022 'ਚ ਪਹੁੰਚ ਚੁੱਕੀਆਂ ਹਨ ਪਰ ਸਿਵਲ ਵਰਕ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News