2 ਸਾਲਾ ਬੱਚੀ ਦੀ ਡਰੇਨ ’ਚੋਂ ਮਿਲੀ ਲਾਸ਼, ਫੈਲੀ ਸਨਸਨੀ

12/26/2020 12:18:14 PM

ਭਾਈਰੂਪਾ (ਸ਼ੇਖਰ): ਪਿੰਡ ਭਾਈਰੂਪਾ ’ਚ ਪੈਂਦੇ ਕੋਠੇ ਸੁਖਾਨੰਦ ਦੇ ਨਜ਼ਦੀਕ ਡਰੇਨ ਜੋ ਕਿ ਭਦੋੜ ਤੋਂ ਵਾਇਆ ਜੰਗੀਆਣਾ ਤੇ ਦੁਲੇਵਾਲਾ ਹੁੰਦੀ ਹੋਈ ਆ ਰਹੀ ਹੈ, ਉਸ ’ਚੋਂ ਦੋ ਸਾਲਾ ਦੇ ਕਰੀਬ ਬੱਚੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਕਿ ਪਿੰਡ ਭਾਈਰੂਪਾ ਦੇ ਨੇੜੇ ਡਰੇਨ ’ਚ ਇਕ ਬੱਚੀ ਦੀ ਲਾਸ਼ ਪਈ ਹੈ ਤਾਂ ਤਰੁੰਤ ਸਹਾਰਾ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ ਜਦ ਕਿ ਥਾਣਾ ਫੂਲ ਦੀ ਐੱਸ.ਆਈ.,ਪਰਮਿੰਦਰ ਕੌਰ ਸਮੇਤ ਏ.ਐੱਸ.ਆਈ, ਸੁਖਮੰਦਰ ਸਿੰਘ ਬੁਸਰ ਪੁਲਸ ਪਾਰਟੀ ਸਮੇਤ ਮੌਜੂਦ ਸਨ।

ਲਾਸ਼ ਨੂੰ ਪੁਲਸ ਦੀ ਮੌਜੂਦਗੀ ’ਚ ਡਰੇਨ ’ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਤਿੰਨ ਚਾਰ ਦਿਨ ਪੁਰਾਣੀ ਉਮਰ ਦੋ ਸਾਲ ਦੇ ਕਰੀਬ ਲੱਗ ਰਹੀ ਹੈ। ਬੱਚੀ ਦੇ ਲਾਲ ਰੰਗ ਦੀ ਟੀ-ਸਰਟ, ਉਪਰ ਗੁੜੇ ਗੁਲਾਬੀ ਰੰਗ ਦਾ ਚਿੱਟਾ ਬਿੰਦੀਆਂ ਵਾਲਾ ਕੋਟ ਨਾਲ ਪੁਜਾਮੀ ਪਾਈ ਹੋਈ ਹੈ। ਲਾਸ਼ ਨੂੰ ਸਿਵਲ ਹਸਪਤਾਲ ਰਾਮਪੁਰਾ ਦੇ ਮੁਰਦਾਘਰ ’ਚ ਸ਼ਨਾਖਤ ਲਈ 72 ਘੰਟਿਆਂ ਲਈ ਰੱਖਿਆ ਗਿਆ ਹੈ।


Shyna

Content Editor

Related News