ਨਿਗਮ ਕਮਿਸ਼ਨਰ ਨੇ ਦਿੱਤੇ ਵੱਡੇ ਡਿਫਾਲਟਰਾਂ ਦੇ ਪਾਣੀ-ਸੀਵਰੇਜ ਕੁਨੈਕਸ਼ਨ ਕੱਟਣ ਦੇ ਨਿਰਦੇਸ਼

01/15/2020 12:21:16 AM

ਲੁਧਿਆਣਾ,(ਹਿਤੇਸ਼)- ਨਗਰ ਨਿਗਮ ਕਮਿਸ਼ਨਰ ਵਲੋਂ ਪੈਂਡਿੰਗ ਰੈਵੇਨਿਊ ਦੀ ਰਿਕਵਰੀ ਨੂੰ ਲੈ ਕੇ ਮੰਗਲਵਾਰ ਨੂੰ ਚਾਰੇ ਜ਼ੋਨਾਂ ਦੇ ਜ਼ੋਨਲ ਕਮਿਸ਼ਨਰਾਂ ਦੇ ਨਾਲ ਰੀਵਿਊ ਮੀਟਿੰਗ ਕੀਤੀ ਗਈ। ਇਸ ਦੌਰਾਨ ਅਫਸਰਾਂ ਵਲੋਂ ਚਾਹੇ ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ ਪਿਛਲੇ ਸਾਲ ਤੋਂ ਜ਼ਿਆਦਾ ਹੋਣ ਦਾ ਦਾਅਵਾ ਕੀਤਾ ਗਿਆ ਪਰ ਕਮਿਸ਼ਨਰ ਨੇ ਵਿਆਜ-ਪਨੈਲਟੀ ਮੁਆਫ ਹੋਣ ਦੇ ਨਾਲ ਰਿਬੇਟ ਮਿਲਣ ਦੇ ਦੌਰ ਵਿਚ ਵੱਡੇ ਡਿਫਾਲਟਰਾਂ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਦਿੱਤੇ, ਜਿਸ ਦੇ ਲਈ ਪਹਿਲਾਂ ਤੋਂ ਟਾਰਗੈੱਟ ਤੈਅ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪਾਣੀ ਤੇ ਸੀਵਰੇਜ ਦੇ ਬਿੱਲ ਨਾ ਦੇਣ ਵਾਲਿਆਂ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਤੇਜ਼ ਕੀਤੀ ਜਾਵੇ ਕਿਉਂਕਿ ਇਸ ਕੈਟਾਗਰੀ ਵਿਚ ਲੋਕਾਂ ਵੱਲੋਂ ਕਈ ਸੌ ਕਰੋਡ਼ ਦਾ ਬਕਾਇਆ ਖਡ਼੍ਹਾ ਹੋਇਆ ਹੈ ਅਤੇ ਉਹ ਨੋਟਿਸ ਜਾਰੀ ਹੋਣ ਦੇ ਬਾਵਜੂਦ ਬਿੱਲ ਜਮ੍ਹਾ ਨਹੀਂ ਕਰਵਾ ਰਹੇ।

ਪ੍ਰਾਪਰਟੀ ਸੇਲ ਕਰਨ ਦੀ ਯੋਜਨਾ ’ਤੇ ਵੀ ਹੋਈ ਚਰਚਾ

ਨਗਰ ਨਿਗਮ ਦਾ ਖਜ਼ਾਨਾ ਖਾਲੀ ਹੋਣ ਦੇ ਮੱਦੇਨਜ਼ਰ ਜਿੱਥੇ ਸਾਰੀਆਂ ਬ੍ਰਾਂਚਾਂ ਨਾਲ ਸਬੰਧਤ ਬਕਾਇਆ ਕਰ ਦੀ ਵਸੂਲੀ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਥੇ ਪ੍ਰਾਪਰਟੀਆਂ ਵੇਚ ਕੇ ਪੈਸੇ ਜੁਟਾਉਣ ਦੀ ਦਿਸ਼ਾ ਵਿਚ ਵੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਕਮਿਸ਼ਨਰ ਵੱਲੋਂ ਜ਼ੋਨ ਡੀ ਦੀ ਇਮਾਰਤੀ ਸ਼ਾਖਾ ਦੇ ਅਫਸਰਾਂ ਦੇ ਨਾਲ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਲੋਧੀ ਕਲੱਬ ਰੋਡ ਸਥਿਤ ਐੱਸ. ਸੀ. ਓ. ਦੀ ਬੋਲੀ ਕਰਨ ਬਾਰੇ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ।

ਤਹਿਬਾਜ਼ਾਰੀ ਵਿੰਗ ਨੇ ਘੋਡ਼ਾ ਕਾਲੋਨੀ ਅਤੇ ਜੈਮਲ ਸਿੰਘ ਰੋਡ ’ਤੇ ਹਟਾਏ ਕਬਜ਼ੇ

ਜ਼ੋਨਲ ਕਮਿਸ਼ਨਰ ਨੇ ਬੀ. ਆਰ. ਐੱਸ. ਨਗਰ ’ਚ ਕੀਤੀ ਕਾਰਵਾਈ

ਲੁਧਿਆਣਾ, (ਹਿਤੇਸ਼)-ਨਗਰ ਨਿਗਮ ਦੇ ਜ਼ੋਨ ਬੀ ਅਤੇ ਸੀ ਦੇ ਤਹਿਬਾਜ਼ਾਰੀ ਵਿੰਗ ਵੱਲੋਂ ਘੋਡ਼ਾ ਕਾਲੋਨੀ ਅਤੇ ਜੈਮਲ ਸਿੰਘ ਰੋਡ ’ਤੇ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ, ਜਿਸ ਦੇ ਤਹਿਤ ਸਡ਼ਕਾਂ ਦੇ ਕੰਢੇ ਲੱਗੀਆਂ ਹੋਈਆਂ ਰੇਹਡ਼ੀਅਾਂ-ਫਡ਼੍ਹੀਆਂ ਦਾ ਸਾਮਾਨ ਜ਼ਬਤ ਕਰਨ ਸਮੇਤ ਸਰਕਾਰੀ ਜਗ੍ਹਾ ਵਿਚ ਬਣਾਈਆਂ ਗਈਆਂ ਝੁੱਗੀਆਂ ਤੋਡ਼ ਦਿੱਤੀਆਂ ਗਈਆਂ।

ਉਧਰ, ਬੀ. ਆਰ. ਐੱਸ. ਨਗਰ ਵਿਚ ਹਟਾਉਣ ਤੋਂ ਬਾਅਦ ਫਿਰ ਕਬਜ਼ੇ ਹੋਣ ਦੇ ਕੇਸ ਦਾ ਨੋਟਿਸ ਲੈਂਦੇ ਹੋਏ ਜ਼ੋਨਲ ਕਮਿਸ਼ਨਰ ਨੀਰਜ ਜੈਨ ਵਲੋਂ ਖੁਦ ਸਟਾਫ ਦੇ ਨਾਲ ਜਾ ਕੇ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਟ੍ਰੈਫਿਕ ਜਾਮ ਦਾ ਕਾਰਨ ਬਣ ਰਹੀਆਂ ਫਡ਼੍ਹੀਆਂ ਨੂੰ ਹਟਵਾਉਣ ਸਮੇਤ ਦੁਕਾਨਦਾਰਾਂ ਵਲੋਂ ਕਈ ਫੁੱਟ ਬਾਹਰ ਤੱਕ ਸਡ਼ਕ ਦੀ ਜਗ੍ਹਾ ਵਿਚ ਰੱਖੇ ਸਾਮਾਨ ਨੂੰ ਵੀ ਅੰਦਰ ਕਰਵਾ ਦਿੱਤਾ।


Bharat Thapa

Content Editor

Related News