30 ਤੋਂ ਵੱਧ ਲੋਕਾਂ ਦੇ ਇਕੱਠ ਕਾਰਨ ਪੈਲੇਸ ਮਾਲਕ ਖ਼ਿਲਾਫ਼ ਪਰਚਾ ਦਰਜ

07/25/2020 1:50:34 PM

ਸੰਗਰੂਰ (ਹਨੀ ਕੋਹਲੀ): ਕੋਰੋਨਾ ਵਾਇਰਸ ਕਾਰਨ ਵਿਆਹ-ਸ਼ਾਦੀਆਂ ਦੇ ਸਮਾਗਮ ਵੀ ਅੱਜ-ਕੱਲ੍ਹ ਸੁਰਖੀਆਂ 'ਚ ਬਣੇ ਹੋਏ ਹਨ। ਤਾਜ਼ਾ ਮਾਮਲਾ ਸੰਗਰੂਰ ਦਾ ਆਇਆ ਹੈ , ਜਿੱਥੇ ਇਕ ਵਿਆਹ ਸਮਾਗਮ 'ਚ 30 ਤੋਂ ਵੱਧ ਲੋਕ ਇਕੱਠੇ ਹੋਣ ਕਾਰਨ ਸੰਗਰੂਰ ਪੁਲਸ ਵਲੋਂ ਪੈਲੇਸ ਮਾਲਕਾਂ ਖਿਲਾਫ ਧਾਰਾ 188, 336 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਇਸ ਸਬੰਧੀ ਡੀ.ਐੱਸ.ਪੀ. ਸਤਪਾਲ ਸ਼ਰਮਾ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਵਿਆਹ 'ਚ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦਿਆਂ ਦੇਖਿਆ, ਜਿਸ ਤੋਂ ਬਾਅਦ ਪੈਲੇਸ 'ਚ ਛਾਪਾ ਮਾਰਿਆ ਗਿਆ ਤੇ ਪੈਲੇਸ ਮਾਲਕਾਂ 'ਤੇ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਸਨਸਨੀਖੇਜ ਖ਼ੁਲਾਸਾ: ਕਿਰਾਏਦਾਰ ਜਨਾਨੀ ਨੇ 2 ਲੱਖ 'ਚ ਵੇਚੀ ਮਕਾਨ ਮਾਲਕ ਦੀ ਧੀ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਵਿਆਹ ਸਮਾਗਮਾਂ 'ਚ 30 ਤੋਂ ਵਧ ਲੋਕਾਂ ਦੇ ਇਕੱਠ ਦੀ ਮਨਾਹੀ ਕੀਤੀ ਗਈ ਹੈ ਪਰ ਅਜੇ ਵੀ ਨਾ ਤਾਂ ਪੈਲੇਸ ਮਾਲਕ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਨਾ ਹੀ ਆਮ ਲੋਕ।

ਇਹ ਵੀ ਪੜ੍ਹੋ: 83 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਿੱਖਿਆਰਥਣ ਨੇ ਗਰੀਬੀ ਕਾਰਨ ਕੀਤੀ ਖ਼ੁਦਕੁਸ਼ੀ


Shyna

Content Editor

Related News