ਕੋਰੋਨਾ ਵਾਇਰਸ ਨੂੰ ਲੈ ਕੇ ਸਿਵਲ ਹਸਪਤਾਲ 'ਚ ਆਈਸੋਲੇਸ਼ਨ ਵਾਰਡ ਕੀਤਾ ਸਥਾਪਤ

Thursday, Mar 05, 2020 - 07:04 PM (IST)

ਬਾਘਾ ਪੁਰਾਣਾ (ਰਾਕੇਸ਼)— ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਵਿਭਾਗ ਵੱਲੋਂ ਹਸਪਤਾਲਾਂ 'ਚ ਪੁਖਤਾ ਪ੍ਰਬੰਧ ਕਰਵਾ ਦਿੱਤੇ ਗਏ ਹਨ ਤਾਂ ਕਿ ਸ਼ੱਕੀ ਮਰੀਜ਼ ਦਾ ਇਲਾਜ ਪਹਿਲ ਦੇ ਆਧਾਰ 'ਤੇ ਹੋ ਸਕੇ ਅਤੇ ਇਹ ਸਾਰਾ ਇਲਾਜ ਫਰੀ ਕੀਤਾ ਜਾਣਾ ਹੈ। ਇਸ ਬੀਮਾਰੀ ਦੇ ਇਲਾਜ ਦੇ ਸਬੰਧ 'ਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਤਾਂ ਕਿ ਕੋਈ ਅਜਿਹਾ ਮਰੀਜ ਧਿਆਨ 'ਚ ਆਉਂਦਾ ਤਾਂ ਉਸ ਦੇ ਇਲਾਜ ਲਈ ਸਰਕਾਰੀ ਹਸਪਤਾਲ 'ਚ ਤੁਰੰਤ ਭੇਜਿਆ ਜਾਵੇ। 

ਸਥਾਨਕ ਸਿਵਲ ਹਸਪਤਾਲ ਅੰਦਰ ਅੱਜ ਫੋਰੀ ਤੌਰ 'ਤੇ ਸ਼ੱਕੀ ਕੋਰੋਨਾ ਮਰੀਜਾਂ ਲਈ ਵਿਸ਼ੇਸ ਤੌਰ 'ਤੇ ਆਈਸੋਲੇਸ਼ਨ ਵਾਰਡ ਵੱਖਰੇ ਤੌਰ 'ਤੇ ਬਣਾ ਕੇ ਉਸ 'ਚ ਆਕਸੀਜਨ, ਪਾਣੀ ਅਤੇ ਦਵਾਈਆਂ, ਮਾਸਕ, ਗਲਵਜ਼ ਦਾ ਅੰਦਰ ਪ੍ਰਬੰਧ ਕਰਕੇ ਡਾਕਟਰਾਂ ਦੀ ਟੀਮ ਲਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਕ ਰੈਪਡ ਰਿਸਪੋਂਸ ਟੀਮ ਵੀ ਗਠਿਤ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਕਿ ਜੋ ਵੀ ਸ਼ੱਕੀ ਕੋਰੋਨਾ ਦਾ ਮਰੀਜ ਹਸਪਤਾਲ 'ਚ ਆਉਂਦਾ ਹੈ ਤਾਂ ਉਸ ਦਾ ਬਲੱਡ ਲਬਾਰਟਰੀ ਟੈਸਟ ਲਈ ਪੂਨੇ ਭੇਜਿਆ ਜਾਣਾ ਹੈ ਅਤੇ ਉਸ ਦੀ ਵਾਪਸੀ ਰਿਪੋਰਟ 3 ਦਿਨ 'ਚ ਆਉਂਦੀ ਹੈ। ਓਨੀ ਦੇਰ ਤੱਕ ਚਿਰ ਮਰੀਜ਼ ਨੂੰ ਪ੍ਰੋਟੀਨ ਡਾਈਟ ਰੈਸਟ ਕਰਨਾ ਅਤੇ ਸਿੰਪਲ ਦਵਾਈ ਦੇ ਕੇ ਰੱੱਖਣਾ ਹੁੰਦਾ ਹੈ ਇਸ ਤੋਂ ਇਲਾਵਾ ਸ਼ੱਕੀ ਮਰੀਜ ਨੂੰ ਦੂਸਰੇ ਮਰੀਜਾਂ  ਤੋਂ ਦੂਰ ਰੱਖਿਆ ਜਾਦਾ ਹੈ ਜਿਸ ਲਈ ਵਿਸੇਸ ਵਾਰਡ ਬਣਾਇਆ ਗਿਆ ਹੈ। 

PunjabKesari

ਐੱਸ. ਐੱਮ. ਓ. ਡਾ.ਗੁਰਮੀਤ ਲਾਲ ਨੇ ਹੋਲੀ ਦੇ ਰੰਗਾਂ ਤੋਂ ਸੁਚੇਤ ਕਰਦੇ ਕਿਹਾ ਕਿ ਹਸਪਤਾਲ 'ਚ ਸਾਰੇ ਸਟਾਫ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਹਸਪਤਾਲ ਅੰਦਰ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਦਿੱਤਾ ਗਿਆ ਹੈ ਅਤੇ ਬਾਥਰੂਮਾਂ ਅਤੇ ਹਰ ਕਮਰੇ ਨੂੰ ਫਰਨੈਲ ਨਾਲ ਸਾਫ ਕਰਵਾਇਆ ਗਿਆ ਹੈ। ਉਥੇ ਹੀ ਦਵਾਈਆਂ ਦਾ ਸਾਰਾ ਪ੍ਰਬੰਧ ਕਰ ਲਿਆ ਗਿਆ ਅਤੇ ਪਲ-ਪਲ ਨਜ਼ਰ ਰੱਖੀ ਜਾ ਰਹੀ ਹੈ ਪਰ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਥੇ ਕੋਰੋਨਾ ਦਾ ਕੋਈ ਮਰੀਜ ਨਜ਼ਰ 'ਚ ਨਹੀਂ ਆਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਸਕ ਤਾਂ ਹਰੇਕ ਨੂੰ ਪਾਉਣਾ ਚਾਹੀਦਾ ਹੈ ਤਾਂ ਕਿ ਇਨਫੈਕਸ਼ਨ ਤੋਂ ਬਚਿਆ ਜਾਵੇ। ਫਾਰਮਾਸਿਸਟ ਨਵਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹਸਪਤਾਲ ਅੰਦਰ ਕੀਤੇ ਪ੍ਰਬੰਧਾ ਬਾਰੇ ਮੋਕਾ ਦਿਖਾਉਂਦਿਆਂ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਹਨ । 

ਮਾਸਕ ਦੀ ਮੰਗ ਵਧੀ ਕੋਰੋਨਾ ਵਾਇਰਸ ਤੋਂਜਿਥੇ ਭਾਰਤ ਚੋਕਸ ਹੈ, ਉਥੇ ਹੀ ਵਿਦੇਸ਼ਾਂ 'ਚ ਇਸ ਤੋਂ ਬਚਾਉ ਲਈ ਮਾਸਕਾ ਦੀ ਮੰਗ ਵੱਧ ਗਈ ਹੈ, ਜਿਸ ਕਰਕੇ ਮਾਸਕਾ ਦੀ ਕੀਮਤ 'ਚ ਭਾਰੀ ਵਾਧਾ ਨਜ਼ਰ ਆ ਰਿਹਾ ਹੈ ਅਤੇ ਇਥੋਂ ਤੱਕ ਕਿ ਵਿਦੇਸ਼ਾਂ 'ਚ ਰਹਿ ਰਹੇ ਪਰਿਵਾਰ ਆਪਣੇ ਸੰਬੰਧੀਆਂ ਤੋਂ 100-100 ਤਕ ਦੀ ਗਿਣਤੀ 'ਚ ਮਾਸਕ ਭੇਜਣ ਦੀ ਮੰਗ ਕਰ ਰਹੇ ਹਨ। ਪਹਿਲਾਂ ਇਹ ਮਾਸਕ 5 ਤੋਂ 10 ਰੁਪਏ ਤੱਕ ਵਿਕਦਾ ਸੀ ਜਦੋਂ ਕਿ ਹੁਣ ਇਸ ਦੀ ਕੀਮਤ 25 ਰੁਪਏ ਤਕ ਚਲੀ ਗਈ ਹੈ।


shivani attri

Content Editor

Related News