ਪਟਿਆਲਾ ਘਟਨਾ ਤੋਂ ਬਾਅਦ ਨਾਭਾ ''ਚ ਪੁਲਸ ਵਲੋਂ ਵਰਤੀ ਗਈ ਸਖਤੀ
Monday, Apr 13, 2020 - 04:57 PM (IST)
ਨਾਭਾ (ਰਾਹੁਲ ਖੁਰਾਨਾ): ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ 'ਚ ਕਰਫਿਊ ਦੀ ਮਿਆਦ ਭਾਵੇਂ ਹੀ ਵਧਾ ਦਿੱਤੀ ਗਈ ਹੈ ਪਰ ਬੀਤੇ ਦਿਨ ਕੁਝ ਅਖੌਤੀ ਨਿਹੰਗ ਸਿੰਘਾਂ ਵਲੋਂ ਪਟਿਆਲਾ ਦੀ ਸਬਜ਼ੀ ਮੰਡੀ ਦੇ ਬਾਹਰ ਪੁਲਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਸੀ,ਜਿਸ ਦੇ ਤਹਿਤ ਨਾਭਾ ਵਿਖੇ ਕਰਫਿਊ ਦੌਰਾਨ ਭਾਰੀ ਸਖਤਾਈ ਕਰ ਦਿੱਤੀ ਗਈ ਅਤੇ ਹਰ ਚੌਕ ਤੇ ਚੱਪੇ-ਚੱਪੇ ਤੇ ਪੁਲਸ ਦੀ ਤੈਨਾਤੀ ਕੀਤੀ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਹਰਕਤ ਨਾ ਕਰ ਸਕੇ।
ਨਾਭਾ ਦੇ ਡੀ.ਐੱਸ.ਪੀ. ਵਲੋਂ ਵੱਖ-ਵੱਖ ਚੌਕਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਨਾਭਾ ਦੀ ਸਬਜ਼ੀ ਮੰਡੀ ਦੇ ਪੁਖਤਾ ਇੰਤਜ਼ਾਮ ਤੇ ਬੋਲਦਿਆਂ ਕਿਹਾ ਕਿ ਸਾਡੇ ਵਲੋਂ ਸਾਰੇ ਹੀ ਪੁਖ਼ਤਾ ਇੰਤਜ਼ਾਮ ਪਹਿਲਾਂ ਹੀ ਕੀਤੇ ਗਏ ਹੋਏ ਹਨ ਅਤੇ ਕਿਸੇ ਵੀ ਬਿਨਾਂ ਪਾਸ ਵਾਲੇ ਵਿਅਕਤੀ ਨੂੰ ਮੰਡੀ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਅਤੇ ਜੇਕਰ ਕੋਈ ਵੀ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਹੈ ਉਸ ਦੇ ਖਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਮਾਣਯੋਗ ਡੀ.ਜੀ.ਪੀ. ਤੇ ਐੱਸ.ਐੱਸ.ਪੀ. ਸਾਹਿਬ ਦੇ ਹੁਕਮਾਂ ਦੇ ਤਹਿਤ ਅਸੀਂ ਪੂਰੀ ਨਾਕਾਬੰਦੀ ਕੀਤੀ ਗਈ ਹੈ ਅਤੇ ਜੋ ਬੀਤੇ ਦਿਨ ਪਟਿਆਲਾ ਦੀ ਸਬਜ਼ੀ ਮੰਡੀ ਵਿਖੇ ਅਖੌਤੀ ਨਿਹੰਗ ਸਿੰਘਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਦੇ ਨਾਲ ਸਾਡੇ ਹੌਂਸਲੇ ਵਿਚ ਕੋਈ ਵੀ ਕਮੀ ਨਹੀਂ, ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਾਂ।