ਕੋਰੋਨਾ ਕਾਰਨ ਉੱਜੜਨ ਲੱਗੇ ਪਰਿਵਾਰਾਂ ਦੇ ਪਰਿਵਾਰ, ਤਪਾ ਮੰਡੀ ''ਚ ਮਾਂ-ਪੁੱਤ ਮਗਰੋਂ ਹੁਣ ਪਿਓ ਦੀ ਮੌਤ
Saturday, May 15, 2021 - 07:02 PM (IST)
ਤਪਾ ਮੰਡੀ (ਸ਼ਾਮ,ਗਰਗ): ਸਥਾਨਕ ਮੰਡੀ ’ਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਕਾਰਨ ਸਹਿਮ ਪਾਇਆ ਜਾ ਰਿਹਾ ਹੈ,ਚਾਰ ਦਿਨ ਪਹਿਲਾਂ ਗਲੀ ਨੰਬਰ 2 ’ਚ ਇੱਕ ਸੇਵਾਮੁਕਤ ਅਧਿਆਪਕਾ ’ਚ ਕੋਰੋਨਾ ਦੇ ਲੱਛਣ ਹੋਣ ਕਾਰਨ ਮੌਤ ਹੋ ਗਈ ਤਾਂ ਅਗਲੀ ਸਵੇਰ ਉਸ ਦੇ ਨੌਜਵਾਨ ਪੁੱਤਰ ਵੀ ਮੌਤ ਹੋ ਗਈ। ਇਸ ਮੌਤ ਨੂੰ ਦੇਖਦਿਆਂ ਸਿਹਤ ਵਿਭਾਗ ਦੀ ਟੀਮ ਨੇ ਲਗਭਗ 30 ਲੋਕਾਂ ਦੇ ਸੈਂਪਲ ਲਏ ਗਏ ਜੋ ਕਿ ਨੈਗੇਟਿਵ ਪਾਏ ਗਏ ਅਤੇ ਮ੍ਰਿਤਕ ਅਧਿਆਪਕ ਇੱਕ ਹੋਰ ਨੌਜਵਾਨ ਪੁੱਤਰ ਵੀ ਨੈਗੇਟਿਵ ਪਾਇਆ ਗਿਆ ਪਰ ਉਸ ਦਾ ਪਤੀ ਸੇਵਾਮੁਕਤ ਬਿਜਲੀ ਵਿਭਾਗ ਦੇ ਜੇ.ਈ ਸੁਰੇਸ਼ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ। ਜਿਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ। ਪਰ ਪਤਾ ਲੱਗਾ ਹੈ ਅੱਜ ਉਸ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 23ਵੇਂ ਜ਼ਿਲ੍ਹੇ 'ਮਲੇਰਕੋਟਲਾ' ਦਾ ਇਤਿਹਾਸ, ਜਾਣੋ ਕਿਵੇਂ ਹੋਈ ਸੀ ਸ਼ਹਿਰ ਦੀ ਸਥਾਪਨਾ
ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਦਾ ਪਟਿਆਲਾ ਵਿਖੇ ਸੰਸਕਾਰ ਕਰ ਦਿੱਤਾ। ਇਸ ਪਰਿਵਾਰ ਦੀਆਂ ਤਿੰਨ ਮੌਤਾਂ ਕਾਰਨ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪਰਿਵਾਰ ਦਾ ਇਕੋ-ਇੱਕ ਨੌਜਵਾਨ ਘਰ ’ਚ ਇਕੱਲਾ ਹੀ ਰਹਿ ਗਿਆ ਹੈ, ਜਿਹੜਾ ਕਿ ਸਦਮੇ ’ਚ ਹੈ। ਸਰਕਾਰ ਨੂੰ ਇਸ ਪਰਿਵਾਰ ਦੀ ਮਾਲੀ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਦਾ ਇਕੋ-ਇੱਕ ਜੀਵਤ ਨੌਜਵਾਨ ਜ਼ਿੰਦਗੀ ਦੀ ਪਟੜੀ ’ਤੇ ਚੜ ਸਕੇ। ਸਥਾਨਕ ਮੰਡੀ ਦੇ ਦਰਜ ਅਜਿਹੇ ਐਕਟਿਵ ਕੇਸ ਹਨ ਜੋ ਗੁਆਂਢੀਆਂ ਜ਼ਿਲ੍ਹਿਆਂ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਪਏ ਹਨ ਜਿਸ ਕਾਰਨ ਲੋਕਾਂ ‘ਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਲੋਕਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਕਰ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਪਰ ਕੁਝ ਦੁਕਾਨਦਾਰ ਅਜਿਹੀਆਂ ਹਿਦਾਇਤਾਂ ਨੂੰ ਛਿੱਕੇ ਟੰਗ ਕੇ ਚੋਰੀ ਛਿਪੇ ਦੁਕਾਨਾਂ ਖੋਲ੍ਹ ਕੇ ਸਾਮਾਨ ਵੇਚ ਰਹੇ ਹਨ।
ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਨਵੀਂ ਵਿਆਹੀ ਲਾੜੀ ਦਾ ਕਾਰਾ, ਸੱਤ ਫੇਰੇ ਲੈਣ ਮਗਰੋਂ ਨਕਦੀ ਤੇ ਗਹਿਣੇ ਲੈ ਕੇ ਫ਼ਰਾਰ
ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਦੁਕਾਨਦਾਰ ਪ੍ਰਸ਼ਾਸਨ ਦੀਆਂ ਹਿਦਾਇਤਾਂ ਦੀ ਉਲੰਘਣਾ ਕਰਦਾ ਫੜ੍ਹਿਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਦ ਸਾਡੇ ਪ੍ਰਤੀਨਿਧ ਨੇ ਸ਼ਹਿਰ ਦਾ ਦੌਰਾ ਕਰਕੇ ਦੇਖਿਆ ਤਾਂ ਵਰੈਟੀ ਸਟੋਰ, ਕੈਮਿਸਟ,ਸਬਜ਼ੀ,ਫਲ ਫਰੂਟ ਵਾਲਿਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ ਅਤੇ ਦੁਕਾਨਦਾਰ ਚੋਰੀ ਛਿਪੇ ਕਰਿਆਨੇ ਦਾ ਸਾਮਾਨ ਵੇਚਦੇ ਦੇਖੇ ਗਏ। ਅਤੇ ਸਕੂਲ ਰੋਡ ’ਤੇ ਸੰਨਾਟਾ ਛਾਇਆ ਹੋਇਆ ਸੀ।
ਇਹ ਵੀ ਪੜ੍ਹੋ: ਮੀਡੀਆ ਸਾਹਮਣੇ ਆਈ ਥਾਣੇਦਾਰ ਦੀ ਹਵਸ ਦਾ ਸ਼ਿਕਾਰ ਹੋਈ ਬੀਬੀ, ਦਿੱਤਾ ਵੱਡਾ ਬਿਆਨ