ਕੋਰੋਨਾ ਪੀੜਤ ਗਰਭਵਤੀ ਬੀਬੀਆਂ ਦੀ ਸੁਰੱਖਿਆ ਲਈ 24 ਘੰਟੇ ਡਾਕਟਰੀ ਟੀਮਾਂ ਤਾਇਨਾਤ: DC

08/01/2020 6:40:45 PM

ਸੰਗਰੂਰ (ਸਿੰਗਲਾ): ਕੋਰੋਨਾ ਮਹਾਮਾਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਏ ਗਏ ''ਮਿਸ਼ਨ ਫਤਿਹ'' ਤਹਿਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ 'ਤੇ ਸਿਹਤ ਵਿਭਾਗ ਪੰਜਾਬ ਵਲੋਂ ਜਿੱਥੇ ਹਰੇਕ ਲੋੜੀਂਦੇ ਪ੍ਰਬੰਧਾਂ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ, ਉੱਥੇ ਜ਼ਿਲ੍ਹਾ ਸੰਗਰੂਰ ਦੇ ਸਿਵਲ ਹਸਪਤਾਲ ਧੂਰੀ ਵਿਖੇ ਗਰਭਵਤੀ ਬੀਬੀਆਂ ਲਈ (ਲੈਵਲ-2) ਦਾ ਵਿਸ਼ੇਸ਼ ਕੋਵਿਡ ਕੇਅਰ ਵਾਰਡ ਸਥਾਪਤ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-'ਬਾਪੂ ਮੈਨੂੰ ਮਰਨਾ ਹੀ ਪਵੇਗਾ'

ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਬ-ਡਵੀਜ਼ਨ ਧੂਰੀ ਵਿਖੇ ਕੋਰੋਨਾ ਪਾਜ਼ੇਟਿਵ ਗਰਭਵਤੀ ਬੀਬੀਆਂ ਲਈ 20 ਬਿਸਤਰਿਆਂ ਵਾਲਾ ਵਿਸ਼ੇਸ਼ ਕੋਵਿਡ ਕੇਅਰ ਵਾਰਡ ਲੋੜੀਂਦੀਆਂ ਸੁਵਿਧਾਵਾਂ ਅਤੇ ਡਾਕਟਰੀ ਟੀਮਾਂ ਨਾਲ 24 ਘੰਟੇ ਖੁੱਲ੍ਹਾ ਹੈ। ਉਨ੍ਹਾਂ ਦੱਸਿਆ ਕਿ ਵਾਰਡ ਅੰਦਰ ਲੋੜ ਪੈਣ 'ਤੇ 10 ਹੋਰ ਬਿਸਤਰਿਆਂ ਲਈ ਥਾਂ ਰਾਖਵੀਂ ਰੱਖੀ ਗਈ ਹੈ ਤਾਂ ਜੋ ਕੋਰੋਨਾ ਪਾਜ਼ੇਟਿਵ ਔਰਤਾਂ ਨੂੰ ਕਿਸੇ ਵੀ ਦਰਪੇਸ਼ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਔਰਤ ਰੋਗਾਂ ਦੇ ਮਾਹਿਰ ਡਾਕਟਰ (ਗਾਈਨੋਕੋਲਜਿਸਟ) ਸ਼ਿਫਟਾਂ ਅੰਦਰ ਡਿਊਟੀ 'ਤੇ ਤਾਇਨਾਤ ਰਹਿੰਦੇ ਹਨ ਅਤੇ ਹਰੇਕ ਐਮਰਜੈਂਸੀ ਸੁਵਿਧਾ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

ਇਸ ਮੌਕੇ ਸਿਵਲ ਸਰਜਨ ਸੰਗਰੂਰ ਡਾ.ਰਾਜਕੁਮਾਰ ਨੇ ਦੱਸਿਆ ਕਿ ਧੂਰੀ ਦਾ ਕੋਵਿਡ ਕੇਅਰ ਸੈਂਟਰ ਗਰਭਵਤੀ ਬੀਬੀਆਂ ਲਈ ਲਾਹੇਵੰਦ ਸਾਬਿਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 6 ਕੋਰੋਨਾ ਪਾਜ਼ੇਟਿਵ ਗਰਭਵਤੀ ਬੀਬੀਆਂ ਨੂੰ ਵਾਰਡ ਅੰਦਰ ਦਾਖ਼ਲ ਕੀਤਾ ਗਿਆ। ਦਾਖਲ ਕੋਰੋਨਾ ਪਾਜ਼ੇਟਿਵ 2 ਬੀਬੀਆਂ ਦੀ ਅਪਰੇਸ਼ਨ ਨਾਲ ਅਤੇ 1 ਬੀਬੀ ਦੀ ਨਾਰਮਲ ਡਿਲੀਵਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੇ ਪਾਜ਼ੇਟਿਵ ਬੀਬੀਆਂ ਦੇ ਨਵਜੰਮੇ ਬੱਚਿਆ ਦੇ 24 ਘੰਟੇ ਦੇ ਅੰਤਰ ਨਾਲ 2 ਵਾਰ ਨਮੂਨੇ ਲੈ ਕੇ ਜਾਂਚ ਕਰਵਾਈ ਗਈ, ਬੱਚਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਮਾਂ ਅਤੇ ਬੱਚਿਆਂ ਨੂੰ ਵੱਖਰਾ ਰੱਖਿਆ ਗਿਆ ਅਤੇ ਕੋਰੋਨਾ ਨੂੰ ਮਾਤ ਦੇ ਕੇ ਬੀਬਆਂ ਨੇ ਆਪਣੇ ਨਵਜੰਮੇ ਬੱਚਿਆਂ ਸਮੇਤ ਘਰ ਵਾਪਸੀ ਕੀਤੀ। ਉਨ੍ਹਾਂ ਨੇ ਦੱਸਿਆ ਕਿ 3 ਹੋਰ ਦਾਖ਼ਲ ਮਰੀਜਾਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਅਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਨ੍ਹਾਂ 'ਚੋਂ ਦੋ ਦੀ ਡਿਲਿਵਰੀ ਹੋ ਗਈ ਹੈ ਅਤੇ ਇਕ ਦੀ ਡਿਲਿਵਰੀ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼

ਐੱਸ.ਐੱਮ.ਓ. ਧੂਰੀ ਡਾ. ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਬੀਬੀਆਂ ਲਈ ਸਥਾਪਤ ਕੀਤੇ ਸਪੈਸ਼ਲ ਵਾਰਡ ਅੰਦਰ ਔਰਤ ਰੋਗਾਂ ਦੇ 8 ਮਾਹਰ ਡਾਕਟਰ ਰੋਸਟਰ ਮੁਤਾਬਕ ਹਰ ਸਮੇਂ ਡਿਊਟੀ ਤੇ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੱਸਿਆ ਡਾਕਟਰੀ ਟੀਮ ਵਲੋਂ ਪੀ.ਪੀ.ਈ. ਕਿੱਟ ਪਾ ਕੇ ਗਰਭਵਤੀ ਬੀਬੀਆਂ ਦੇ ਲੋੜੀਂਦੇ ਟੈਸਟ ਅਤੇ ਹੋਰ ਖਾਣ ਪੀਣ ਦੀ ਸਮੱਗਰੀ ਪਹੁੰਚਾਉਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 
ਸੁਰੱਖਿਆ ਲਈ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਡਿਲਿਵਰੀ ਲਈ ਵਿਸ਼ੇਸ਼ ਲੇਬਰ ਰੂਮ ਅਤੇ ਅਪਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਹੈ ਜਿੱਥੇ ਲੋੜ ਵਾਲਾ ਹਰੇਕ ਸਾਜੋ ਸਾਮਾਨ ਮੌਜੂਦ ਹੈ।


Shyna

Content Editor

Related News