ਬਰਨਾਲਾ ''ਚ 50 ਲੱਖ ਦੀ ਲਾਗਤ ਨਾਲ ਲਗਾਇਆ ਪਲਾਂਟ, 24 ਘੰਟੇ ਸਪਲਾਈ ਹੋਵੇਗੀ ਆਕਸੀਜਨ

Friday, May 14, 2021 - 07:16 PM (IST)

ਬਰਨਾਲਾ (ਪੁਨੀਤ ਮਾਨ): ਆਕਸੀਜਨ ਦੀ ਕਮੀ ਨੂੰ ਦੇਖ਼ਦੇ ਹੋਏ ਬਰਨਾਲਾ ’ਚ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਪਾਈਪ ਲਾਈਨ ਤੋਂ ਹੁਣ ਆਕਸੀਜਨ ਦੀ ਸਪਲਾਈ ਹੋਵੇਗੀ ਅਤੇ ਖ਼ਾਲੀ ਸਿਲੰਡਰ ਵੀ ਰਿਫਿਲਿੰਗ ਕੀਤੇ ਜਾਣਗੇ। ਇਸ ਆਕਸਜੀਨ ਪਲਾਂਟ ’ਚ ਆਕਸਜੀਨ ਦੀ ਮਾਤਰਾ (ਕੈਪਸਿਟੀ) ਪਾਈਪ 6 ਮੀਟਿਕ ਟਨ ਹੋਵੇਗੀ। ਇਹ ਆਕਸੀਜਨ ਪਲਾਂਟ ਆਉਣ ਵਾਲੇ 2 ਹਫ਼ਤਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਆਕਸੀਜਨ ਪਲਾਂਟ ਨਾਲ ਆਕਸੀਜਨ ਪਾਈਪਲਾਈਨ ਦੇ ਜ਼ਰੀਏ ਹਰ 24 ਘੰਟੇ ਕੋਵਿਡ ਸੈਂਟਰ ’ਚ ਦਾਖ਼ਲ 50 ਮਰੀਜ਼ਾਂ ਤੱਕ ਇਕ ਹੀ ਸਮੇਂ ’ਚ ਆਕਸੀਜਨ ਪ੍ਰੋਵਾਈਡ ਕਰਵਾਈ ਜਾ ਸਕੇਗੀ। 

ਇਹ ਵੀ ਪੜ੍ਹੋ:  ਈਦ ਦੇ ਪਵਿੱਤਰ ਤਿਉਹਾਰ ਮੌਕੇ ਕੈਪਟਨ ਦਾ ਵੱਡਾ ਐਲਾਨ, ਮਾਲੇਰਕੋਟਲਾ ਨੂੰ ਐਲਾਨਿਆ ਪੰਜਾਬ ਦਾ 23ਵਾਂ ਜ਼ਿਲ੍ਹਾ

ਇਸ ਸਬੰਧੀ ਐੱਸ.ਡੀ.ਐੱਮ. ਬਰਨਾਲਾ ਬਲਜੀਤ ਸਿਘ ਵਾਲਿਆ ਨੇ ਦੱਸਿਆ ਕਿ ਆਕਸੀਜਨ ਪਲਾਂਟ ਦਾ ਕੰਮ ਬੜੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਆਕਸੀਜਨ ਪਲਾਂਟ ਸ਼ੁਰੂਆਤ ਦੇ ਬਾਅਦ ਆਕਸੀਜਨ ਸਿਲੰਡਰ ਲਿਆਉਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਘੱਟ ਹੋਵੇਗੀ। ਬਰਨਾਲਾ ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰ ’ਚ ਆਈ ਓ.ਐੱਲ. ਕੰਪਨੀ ਵਲੋਂ ਤਕਰੀਬਨ 50 ਲੱਖ ਦੀ ਲਾਗਤ ਨਾਲ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਪਲਾਂਟ ਤੋਂ ਕੋਰੋਨਾ ਕੇਅਰ ਸੈਂਟਰ ’ਚ ਪਾਈਪ ਲਾਈਨ ਦੇ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ। ਸੈਂਟਰ ’ਚ ਜਿੰਨੀ ਆਕਸੀਜਨ ਦੀ ਲੋੜ ਹੈ ਜ਼ਿਆਦਾਤਰ ਉਸ ਨੂੰ ਇਸ ਆਕਸੀਜਨ ਪਲਾਂਟ ਦੇ ਜ਼ਰੀਏ ਪੂਰਾ ਕੀਤਾ ਜਾਵੇਗਾ ਅਤੇ ਸਿੱਧੀ ਪਾਈਪਲਾਈਨ ਦੇ ਜ਼ਰੀਏ ਸਿੱਧੀ ਬੈੱਡ ਤੱਕ ਆਕਸੀਜਨ ਦੀ ਸਪਲਾਈ ਦਿੱਤੀ ਜਾਵੇਗੀ। ਘੱਟ ਤੋਂ ਘੱਟ 50 ਬੈੱਡਾਨੂੰ 24 ਘੰਟੇ ਸਪਲਾਈ ਦਿੱਤੀ ਜਾਵੇਗੀ ਅਤੇ ਜਲਦ ਹੀ ਕੋਰੋਨਾ ਦੇ ਮਰੀਜ਼ਾਂ ਨੂੰ ਇਹ ਲਾਭ ਮਿਲਣ ਵਾਲਾ ਹੈ। 

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਡਾਕਟਰਾਂ ਦਾ ਕਮਾਲ, ਲਾਇਆ ਹਵਾ 'ਚੋਂ ਮੈਡੀਕਲ ਆਕਸੀਜਨ ਤਿਆਰ ਕਰਨ ਵਾਲਾ ਪਲਾਂਟ


Shyna

Content Editor

Related News