ਡਾਕਟਰ ਨਾਲ ਮਾਰਕੁੱਟ ਕਰਨ ਵਾਲਾ ਦੋਸ਼ੀ ਜ਼ਮਾਨਤ ''ਤੇ ਰਿਹਾ
Friday, Mar 16, 2018 - 05:32 PM (IST)
ਅਬੋਹਰ (ਸੁਨੀਲ) : ਸੀਨੀਅਰ ਮਾਨਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ ਡਾਕਟਰ ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਕੰਮ 'ਚ ਦਖਲ ਅੰਦਾਜੀ ਕਰਨ 'ਤੇ ਨਗਰ ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਉਕਤ ਦੋਸ਼ੀ ਦੀ ਪਛਾਣ ਮਨਵਿੰਦਰ ਸਿੰਘ ਊਰਫ ਮੰਨੁ ਪੁੱਤਰ ਸਵਰਣ ਸਿੰਘ ਅਰੋੜਾ ਵਾਸੀ ਗਲੀ ਨੰ. 9 ਨਾਨਕ ਨਗਰੀ ਅਬੋਹਰ ਦੇ ਨਾਮ ਤੋਂ ਹੋਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ। ਮਨਵਿੰਦਰ ਸਿੰਘ ਦੇ ਵਕੀਲ ਹਰਪ੍ਰੀਤ ਸਿੰਘ ਨੇ ਉਸਦੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ। ਮਾਨਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਨੇ ਉਸਦੀ ਜ਼ਮਾਨਤ ਨੂੰ ਮੰਜੂਰ ਕਰ ਲਿਆ। ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ।
