ਹਰਿਆਣਾ ਮਾਰਕਾ ਸ਼ਰਾਬ ਸਣੇ 1 ਕਾਬੂ

Monday, Sep 24, 2018 - 05:30 AM (IST)

ਹਰਿਆਣਾ ਮਾਰਕਾ ਸ਼ਰਾਬ ਸਣੇ 1 ਕਾਬੂ

ਤਲਵੰਡੀ ਸਾਬੋ, (ਮੁਨੀਸ਼)- ਤਲਵੰਡੀ ਸਾਬੋ ਪੁਲਸ ਨੇ ਨਸ਼ਿਅਾਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਹਰਿਆਣਾ ਮਾਰਕਾ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਤਲਵੰਡੀ ਸਾਬੋ ਪੁਲਸ ਨੇ ਹੌਲਦਾਰ ਸੁਰਜੀਤ ਸਿੰਘ  ਤੇ ਪੁਲਸ ਪਾਰਟੀ ਸਮੇਤ ਤਲਵੰਡੀ ਸਾਬੋ ਸਰਦੂਲਗਡ਼੍ਹ–ਰੋਡ ਪਿੰਡ ਜਗਾ ਰਾਮ ਤੀਰਥ ਨੇਡ਼ੇ ਗੁਪਤ ਸੂਚਨਾ ਦੇ ਅਾਧਾਰ ’ਤੇ ਨਾਕਾਬੰਦੀ ਕੀਤੀ ਸੀ ਤਾਂ ਹਰਿਆਣਾ ਦੀ ਤਰਫੋਂ ਆ ਰਹੀ ਇਕ ਕਾਰ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ’ਚੋਂ 72 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ  ਮਾਰਕਾ ਬਰਾਮਦ ਕੀਤੀਅਾਂ ਗਈਆਂ। ਪੁਲਸ ਨੇ ਸ਼ਰਾਬ ਅਤੇ ਗੱਡੀ ਆਪਣੇ ਕਬਜ਼ੇ ’ਚ ਲੈ ਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਕਥਿਤ ਦੋਸ਼ੀ ਦੀ ਪਛਾਣ ਜਸਪਾਲ ਸਿੰਘ ਵਾਸੀ ਨੰਗਲਾ ਤੋਂ ਕੀਤੀ ਹੈ।


Related News