ਨਸ਼ੇ ਵਾਲੀਆਂ 890 ਗੋਲੀਆਂ ਸਮੇਤ ਕਾਬੂ
Monday, Oct 22, 2018 - 07:38 AM (IST)

ਰਾਜਪੁਰਾ, (ਹਰਵਿੰਦਰ, ਚਾਵਲਾ, ਨਿਰਦੋਸ਼)- ਸਿਟੀ ਪੁਲਸ ਨੇ ਨਸ਼ਿਅਾਂ ਦੇ ਸੌਦਾਗਰਾਂ ਖਿਲਾਫ ਗਤੀਵਿਧੀਆਂ ਤੇਜ਼ ਕਰਦੇ ਹੋਏ ਇਕ ਵਿਅਕਤੀ ਨੂੰ 890 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੈੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਗਗਨ ਚੌਕ ਕੋਲ ਹਾਜ਼ਰ ਸਨ। ਉਸ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਪੈਣ ’ਤੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ ਪਾਬੰਦੀਸ਼ੁਦਾ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਦੋਸ਼ੀ ਦੀ ਪਛਾਣ ਸੁਖਵਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਕਰ ਕੇ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।