ਰਿਸ਼ਵਤ ਲੈਣ ਦੇ ਦੋਸ਼ 'ਚ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਨੌਕਰੀ ਤੋਂ ਬਰਖਾਸਤ

Friday, Sep 06, 2019 - 11:34 PM (IST)

ਰਿਸ਼ਵਤ ਲੈਣ ਦੇ ਦੋਸ਼ 'ਚ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਨੌਕਰੀ ਤੋਂ ਬਰਖਾਸਤ

ਚੰਡੀਗੜ੍ਹ, (ਸੰਦੀਪ)— ਲਾਲ ਬੱਤੀ ਲੰਘਣ ਦਾ ਚਲਾਨ ਨਾ ਕੱਟਣ ਬਦਲੇ ਕਾਰ ਚਾਲਕ ਰੋਹਤਕ ਵਾਸੀ ਗੁਰਮੀਤ ਸਿੰਘ ਤੋਂ ਇਕ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਮੁਲਜ਼ਮ ਹੈੱਡ ਕਾਂਸਟੇਬਲ ਜਗਜਿੰਦਰ ਸਿੰਘ ਤੇ ਕਾਂਸਟੇਬਲ ਸਚਿਨ ਖਿਲਾਫ ਸੈਕਟਰ-36 ਥਾਣਾ ਪੁਲਸ ਨੇ ਪ੍ਰੀਵੈਂਸ਼ਨ ਆਫ ਕੁਰੱਪਸ਼ਨ ਐਕਟ 1988 ਦੀ ਧਾਰਾ 7, 13 (1) (ਬੀ) ਤਹਿਤ ਕੇਸ ਦਰਜ ਕੀਤਾ ਹੈ। ਹਾਲਾਂਕਿ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਡੀ. ਜੀ. ਪੀ. ਸੰਜੈ ਬੈਨੀਵਾਲ ਦੇ ਆਦੇਸ਼ਾਂ 'ਤੇ ਦੋਹਾਂ ਪੁਲਸ ਕਰਮੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


author

KamalJeet Singh

Content Editor

Related News