ਡਿਊਟੀ ਦੌਰਾਨ ਹਾਰਟ ਅਟੈਕ ਨਾਲ ਹੌਲਦਾਰ ਦੀ ਮੌਤ
Thursday, Sep 05, 2019 - 07:53 PM (IST)

ਪਟਿਆਲਾ, (ਬਲਜਿੰਦਰ)— ਡੀ. ਆਈ. ਜੀ. ਲਾਅ ਐਂਡ ਆਰਡਰ ਗੁਰਪ੍ਰੀਤ ਸਿੰਘ ਗਿੱਲ ਨਾਲ ਤਾਇਨਾਤ ਹੈਡਕਾਂਸਟੇਬਲ ਦਵਿੰਦਰ ਸਿੰਘ ਉਮਰ 46 ਸਾਲ ਦੀ ਵੀਰਵਾਰ ਸਵੇਰੇ ਹਾਰਟ ਅਟੈਕ ਨਾਲ ਮੌਤ ਹੋ ਗਈ। ਦਵਿੰਦਰ ਸਿੰਘ ਭਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਲਗਭਗ 6 ਵਜੇ ਦਵਿੰਦਰ ਸਿੰਘ ਸਬਜ਼ੀ ਖਰੀਦਣ ਤੋਂ ਬਾਅਦ ਆਪਣੀ ਗੱਡੀ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਅਚਾਨਕ ਹਾਰਟ ਅਟੈਕ ਹੋ ਗਿਆ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਿਆ। ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਰਵਿੰਦਰ ਸਿੰਘ ਦੇ ਅਨੁਸਾਰ ਉਸ ਦੇ ਭਰਾ ਨੂੰ ਇਸ ਤੋਂ ਪਹਿਲਾਂ ਕਦੇ ਵੀ ਹਾਰਟ ਅਟੈਕ ਨਹੀਂ ਸੀ ਹੋਇਆ।