ਬਿਜਲੀ ਦੇ ਮਿਲਦੇ 200 ਯੂਨਿਟ ਬੰਦ ਕਰਨਾ ਕਾਂਗਰਸ ਸਰਕਾਰ ਦਾ ਫੈਸਲਾ ਮੰਦਭਾਗਾ: ਵਰਦੇਵ ਮਾਨ

02/24/2020 10:53:14 PM

ਗੁਰੂਹਰਹਸਾਏ, (ਪ੍ਰਦੀਪ ਕਾਲੜਾ )- ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਅੱਜ ਫਿਰੋਜਪੁਰ ਦਿਹਾਂਤੀ ਦੀ ਅਨਾਜ ਮੰਡੀ 'ਚ ਕੀਤੀ ਜਾ ਰਹੀ ਜ਼ਿਲਾ  ਰੋਸ ਪੱਧਰੀ  ਰੈਲੀ 'ਚ ਗੁਰੂਹਰਸਹਾਏ ਤੋਂ 10 ਹਜ਼ਾਰ ਤੋਂ ਵੀ ਜਿਆਦਾ ਗਿਣਤੀ ਵਿਚ ਲੋਕਾਂ ਨੂੰ ਰੈਲੀ 'ਚ ਸ਼ਮੂਲੀਅਤ ਕਰਵਾਉਣ ਦੇ ਲਈ ਹਲਕਾ ਇੰਚਰਾਜ ਵਰਦੇਵ ਸਿੰਘ ਮਾਨ ਵੱਲੋਂ ਆਖਰੀ ਦਿਨ ਵੀ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਹਰ ਪਿੰਡ 'ਚ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਗਾ ਕੇ ਰੈਲੀ 'ਚ ਲੋਕਾਂ ਨੂੰ ਵੱਧ ਤੋਂ ਵੱਧ ਲਿਆਉਣ ਦੇ ਲਈ ਕਿਹਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਰਦੇਵ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਗੁਰੂਹਰਸਹਾਏ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਗੁਰੂਹਰਸਹਾਏ 'ਚੋਂ ਲੋਕ ਵੱਡੀ  ਗਿਣਤੀ ਵਿਚ ਹਿੱਸਾ ਲੈਣਗੇ। ਵਰਦੇਵ ਸਿੰਘ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਭੋਲੀ ਭਾਂਲੀ ਜਨਤਾ ਨੂੰ ਕਾਂਗਰਸੀ ਆਗੂਆਂ ਵੱਲੋਂ ਵੱਡੇ ਵੱਡੇ ਸੁਪਨੇ ਦਿਖਾ ਕੇ ਠੱਗਿਆ ਹੈ ਉਸਨੂੰ ਪੰਜਾਬ ਦੇ ਲੋਕ ਕਦੇਂ ਵੀ ਨਹੀ ਭੁੱਲ ਸਕਦੇ ਤੇ ਲੋਕ ਹੁਣ ਸਮੇਂ ਦਾ ਇੰਤਜਾਰ ਕਰ ਰਹੇ ਹਨ ਅਤੇ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਇਨ੍ਹਾਂ ਕਾਂਗਰਸੀ ਆਗੂਆਂ ਨੂੰ ਮੂੰਹ ਤੋੜਵਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜੋ ਵੀ ਵਾਅਦੇ ਕੈਂਪਟਨ ਅਮਰਿੰਦਰ ਸਿੰਘ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ਸਨ ਤੇ   ਪੰਜਾਬ ਵਿਚ ਹੁਣ  ਉਸਤੋਂ ਉਲਟ ਹੋ ਰਿਹਾ ਹੈ। ਹਾਂਲ 'ਚ ਹੀ ਜੋ ਕੈਂਪਟਨ ਸਰਕਾਰ ਵੱਲੋਂ ਐਸ.ਸੀ ਤੇ ਬੀ.ਸੀ ਵਰਗ ਦੇ ਲੋਕਾਂ ਦੇ ਲਈ ਬਾਦਲ ਸਰਕਾਰ ਸਮੇਂ 200 ਯੂਨਿਟ ਘਰੇਂਲੂ ਬਿਜਲੀ ਦੀ  ਮੁਆਫੀ ਦਿੱਤੀ ਗਈ ਸੀ ਹੁਣ ਉਸ ਸਕੀਮ ਨੂੰ ਜਿਸ ਘਰ ਦਾ ਲੋਡ 1 ਕਿਲੋ ਵਾਟ ਤੋਂ ਜਿਆਦਾ ਹੈ ਉਨ੍ਹਾਂ ਉਪਭੋਗਤਾਵਾਂ ਲਈ ਇਹ ਮੁਆਫੀ ਸਕੀਮ ਬੰਦ ਕੀਤੀ ਜਾ ਰਹੀ ਹੈ ਜਿਸ ਵਿਚ  ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਸਕੀਮ ਨੂੰ ਬੰਦ ਕਰਨ ਦੇ ਨਾਲ ਸਰਕਾਰ ਨੂੰ 500 ਕਰੋੜ ਦਾ ਫਾਇਦਾ ਹੋਵੇਗਾ ਅਤੇ ਜਿਸਤੋਂ ਸਾਫ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਬੰਦ ਕਰਕੇ ਆਪਣਾ ਖਜਾਨਾ ਭਰਨ ਵਿਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਜਦੋਂ ਪੰਜਾਬ ਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਉਦੋਂ ਪੰਜਾਬ ਦੇ ਖਜਾਨਾ ਮੰਤਰੀ ਖਜਾਨਾ ਖਾਲੀ ਹੋਣ ਦਾ ਰੋਣਾ ਰੋਂਦੇ ਹਨ ਅਤੇ ਇਹ ਹੁਕਮਰਾਨ ਆਪਣਾ ਘਰ ਭਰ ਵਿਚ ਲੱਗੇ ਹੋਏ ਹਨ। ਸ. ਮਾਨ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਲੁੱਟ ਤੋਂ ਇਲਾਵਾ ਹੋਰ ਕੁਝ ਵੀ ਨਹੀ ਕਰ ਰਹੀ ਅਤੇ ਬਾਦਲ ਸਰਕਾਰ ਸਮੇਂ ਸ਼ੁਰੂ ਕੀਤੀਆ ਗਈਆ ਸਕੀਮਾਂ ਨੂੰ ਬੰਦ ਕਰ ਰਹੀ ਹੈ । ਇਸ ਮੌਕੇ ਨਰਦੇਵ ਸਿੰਘ ਬੋਬੀ ਮਾਨ,ਬਲਦੇਵ ਰਾਜ ਕੰਬੋਜ ਸਾਬਕਾ ਚੇਅਰਮੈਨ , ਹਰਵਿੰਦਰ ਸਿੰਘ ਬਰਾੜ , ਗੋਗੀ ਬਰਾੜ,   ਹਰਜਿੰਦਰ ਪਾਲ ਸਿੰਘ ਗੁਰੂ ਸਾਬਕਾ ਚੇਅਰਮੈਨ , ਗੁਰਪ੍ਰੀਤ ਸਿੰਘ ਲੱਖੋ ਕੇ ਸਾਬਕਾ ਚੇਅਰਮੈਨ , ਗੁਰਬਾਜ ਸਿੰਘ ਦੋਸਾਝ ਡਾਇਰੈਕਟਰ ਫਿਰੋਜਪੁਰ ਸੈਂਟਰਲ ਬੈਂਕ , ਜੋਗਿੰਦਰ ਸਿੰਘ ਸਵਾਈ ਕੇ , ਜਸਪ੍ਰੀਤ ਸਿੰਘ ਮਾਨ, ਗੁਰਵਿੰਦਰ ਗਿੱਲ, ਹਰਿੰਦਰਪਾਲ ਸਿੰਘ ਮਰੋਕ , ਬਿੱਲੂ ਸੰਧਾ, ਗੁਰਦਿੱਤ ਸਿੰਘ ਕੋਹਰ ਸਿੰਘ ਵਾਲਾ, ਸੁਖਵੰਤ ਸਿੰਘ ਥੇਹ ਗੁੱਜਰ, , ਬਿੱਟੂ ਕੰਬੋਜ ਠੇਕੇਦਾਰ, ਹਰਦੇਵ ਨਿੱਝਰ, ਜਸਵਿੰਦਰ ਬਾਘੂਵਾਲਾ , ਬਿੰਦਰ ਸਵਾਈ ਕੇ, ਰਜਿੰਦਰ ਹਾਂਡਾ ਮਲਕਜਾਂਦਾ, ਪੱਪੀ ਪ੍ਰਧਾਨ ਮਲਕਜਾਦਾ, ਗੁਰਸ਼ਰਨ ਸਿੰਘ ਚਾਵਲਾ, ਪੰਕਜ ਮੰਡੋਰਾ ਕੌਸਲਰ ਗੁਰੂਹਰਸਹਾਏ, ਸਤਨਾਮ ਸੰਧਾ ਵਾਲੀਆ  ਹੱਡੀਵਾਲਾ , ਮਨਜੀਤ ਗੋਹਲਾ, ਹਰਮਨ ਬਰਾੜ ਝੋਕ, ਨਰੇਸ਼ ਸਿਕਰੀ ਗੁਰੂਹਰਹਾਏ, ਹਰਦੀਪ ਸਿੰਘ ਸਿੱਧੂ ਤੇਲੀਆ ਵਾਲਾ, ਹਰਜਿੰਦਰ ਸੰਧੂ ਪੰਪ ਵਾਲਾ, ਮਾਣਕ ਵਧਵਾ, ਸਾਗਰ ਠੇਕੇਦਾਰ , ਤਿਲਕ ਰਾਜ ਸਰਪੰਚ, ਸ਼ਗਨ ਢੋਟ ਬਾਜੇ ਕੇ , ਮਿੰਟੂ ਬੱਟੀ ਬਾਜੇ ਕੇ , ਤਿਲਕ ਰਾਜ ਕੰਬੋਜ  ਗੋਲੂ ਕਾ ਮੋੜ, ਦੀਪੂ ਕੰਬੋਜ ਮੋਰਾਵਾਲਾ , ਜਗਦੀਸ਼ ਥਿੰਦ ਗੋਲੂ ਕਾ ਮੋੜ, ਦੇਸਾ ਸਿੰਘ ਬਿੱਲੀਮਾਰ, ਅਮ੍ਰਿੰਤਪਾਲ ਕੰਬੋਜ ਸਾਬਕਾ ਸਰਪੰਚ ਅਮੀਰ ਖਾਸ     ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਵੀ ਅਕਾਲੀ ਭਾਜਪਾ  ਵਰਕਰ ਹਾਜ਼ਰ ਸਨ।      


Bharat Thapa

Content Editor

Related News