ਕ੍ਰਿਕਟ ਖੇਡਦੇ ਸਮੇਂ ਝਗਡ਼ਾ, 3 ਜ਼ਖ਼ਮੀ

01/24/2019 1:02:47 AM

ਮੋਗਾ, (ਅਾਜ਼ਾਦ)- ਪਿੰਡ ਖੰਭੇ ’ਚ ਕ੍ਰਿਕਟ ਖੇਡਦੇ ਸਮੇਂ ਹੋਏ ਲਡ਼ਾਈ-ਝਗਡ਼ੇ ’ਚ ਵਿਕਰਮਜੀਤ ਸਿੰਘ ਉਰਫ ਵਿੱਕੀ, ਉਸ ਦੀ ਭੈਣ ਸਿਮਰਨਜੀਤ ਕੌਰ ਤੇ ਉਸ ਦੇ ਚਚੇਰੇ ਭਰਾ ਜਸ਼ਨਪ੍ਰੀਤ ਸਿੰਘ ਨੂੰ  ਕੁੱਟ-ਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧੀ ਵਿਕਰਮਜੀਤ ਸਿੰਘ ਉਰਫ ਵਿੱਕੀ ਦੀ ਸ਼ਿਕਾਇਤ ’ਤੇ ਨਛੱਤਰ ਸਿੰਘ, ਫਕੀਰ ਸਿੰਘ, ਸਵਰਨ ਸਿੰਘ, ਇੰਦਰ ਕੌਰ, ਅਕਾਸ਼ਦੀਪ ਸਿੰਘ ਸਾਰੇ ਨਿਵਾਸੀ ਪਿੰਡ ਖੰਭੇ ਅਤੇ ਵਿੱਕੀ ਸਿੰਘ  ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਸੂਤਰਾਂ  ਅਨੁਸਾਰ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿਚ ਹੀ ਆਪਣੇ ਸਾਥੀਆਂ ਨਾਲ ਕ੍ਰਿਕਟ ਖੇਡ ਰਿਹਾ ਸੀ ਤਾਂ ਅਚਾਨਕ ਅਕਾਸ਼ਦੀਪ ਸਿੰਘ  ਨਾਲ ਉਸ ਦਾ ਮਾਮੂਲੀ ਤਕਰਾਰ ਹੋ ਗਿਆ ਹੈ, ਜਿਸ ’ਤੇ ਹੋਰ ਕਥਿਤ ਦੋਸ਼ੀ ਵੀ ਉਥੇ ਆ ਗਏ, ਜਿਨ੍ਹਾਂ ਨੇ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਭੈਣ ਤੇ ਚਚੇਰਾ ਭਰਾ ਨੇ ਮੈਨੂੰ ਛੁਡਾਉਣ ਦਾ ਯਤਨ ਕੀਤਾ ਤਾਂ  ਦੋਸ਼ੀਆਂ ਨੇ ਉਨ੍ਹਾਂ ਦੋਵਾਂ ਦੀ ਵੀ ਕੁੱਟ-ਮਾਰ ਕੀਤੀ।  ਸਾਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ  ’ਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। 


Related News