ਕਾਮਰੇਡ ਗੋਲਡਨ ਤੇ ਹੋਏ ਜਾਨਲੇਵਾ ਹਮਲੇ ਖਿਲਾਫ ਇਲਾਕੇ ਦੇ ਲੋਕਾਂ ਦਾ ਗੁੱਸਾ ਫੁੱਟਿਆ, ਕੀਤਾ ਚੱਕਾ ਜਾਮ

10/11/2020 5:16:33 PM

ਜਲਾਲਾਬਾਦ (ਨਿਖੰਜ,ਜਤਿੰਦਰ,ਸੇਤੀਆ,ਸੁਮਿਤ,ਟੀਨੂੰ ): ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਹੰਸ ਰਾਜ ਗੋਲਡਨ 'ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ 'ਚ ਅੱਜ ਸੀ.ਪੀ.ਆਈ. ਦੀ ਅਗਵਾਈ 'ਚ ਜਨਤਕ ਜਥੇਬੰਦੀਆਂ ਵਲੋਂ ਉਨ੍ਹਾਂ ਦੇ ਹਮਦਰਦਾਂ, ਪਾਰਟੀ ਵਰਕਰਾਂ ਅਤੇ ਉਸਨੂੰ ਚਾਹੁਣ ਵਾਲਿਆਂ ਵਲੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਹਿਰ ਦੇ ਬਜ਼ਾਰਾਂ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਬਜ਼ਾਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਪਾਰਟੀ ਵਰਕਰਾਂ ਤੇ ਹਮਦਰਦਾਂ ਅਤੇ ਉਸ ਨੂੰ ਚਾਹੁਣ ਵਾਲਿਆਂ ਨੇ ਜ਼ੋਸ਼ ਨਾਲ ਮੁਜ਼ਾਹਰਾ ਕੀਤਾ। ਉਪਰੰਤ ਸਥਾਨਕ ਸ਼ਹੀਦ ਉਧਮ ਸਿੰਘ ਚੌਕ 'ਚ 2 ਘੰਟੇ ਦਾ ਜਾਮ ਲਗਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ

ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਸੁਰਿੰਦਰ ਢੰਡੀਆਂ, ਪਰਮਜੀਤ ਢਾਬਾ,ਸ੍ਰੀਮਤੀ ਸਰੋਜ ਛੱਪੜੀਵਾਲਾ, ਅਸ਼ੋਕ ਕੰਬੋਜ,ਦਰਸ਼ਨ ਲਾਧੂਕਾ,ਤੇਜਾ ਫਤਿਹਗੜ੍ਹ, ਨਰਿੰਦਰ ਢਾਬਾਂ, ਹਰਭਜਨ ਛੱਪੜੀਵਾਲਾ, ਰੇਸ਼ਮ ਮਿੱਡਾ ਅਤੇ ਹਰਭਜਨ ਖੁੰਗਰ ਨੇ ਕੀਤੀ।ਹਾਜ਼ਰ ਆਗੂਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੇ ਖਾਸ ਮੰਨੇ ਜਾਂਦੇ ਅਮਨ ਸਕੋਡਾ ਵਲੋਂ ਨੌਕਰੀ ਦੇ ਨਾਂ ਤੇ ਪੰਜਾਬ ਦੇ ਕਈ ਲੋਕਾਂ ਨਾਲ ਲੱਖ ਰੁਪਏ ਤੋਂ ਲੈ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਜਿਸ ਖ਼ਿਲਾਫ਼ ਪਾਰਟੀ ਵਲੋਂ ਸੰਘਰਸ਼ ਕੀਤਾ ਜਾ ਰਿਹਾ ਸੀ।ਆਉਣ ਵਾਲੀ 13 ਅਕਤੂਬਰ ਨੂੰ ਜ਼ਿਲ੍ਹਾ ਪੁਲਸ ਮੁਖੀ ਸਾਹਮਣੇ ਧਰਨਾ ਦਿੱਤਾ ਜਾਣਾ ਸੀ।ਆਗੂਆਂ ਨੇ ਕਿਹਾ ਕਿ ਜਦੋਂ ਜ਼ਿਲ੍ਹੇ ਦੀ ਪਾਰਟੀ ਅਤੇ ਜਨਤਕ ਜਥੇਬੰਦੀਆਂ ਪੁਲਸ ਦੇ ਇਹ ਜ਼ੋਰ ਪਾ ਰਹੀਆਂ ਸਨ ਕਿ ਅਦਾਲਤ ਅਤੇ ਪੁਲਸ ਦੇ ਭਗੌੜੇ ਅਮਨ ਸਕੌਡਾ ਅਤੇ ਉਸ ਦੇ ਬਣੇ ਗੈਂਗ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਬੁਖਲਾਹਟ 'ਚ ਆ ਕੇ ਅਮਨ ਕੰਬੋਜ (ਸਕੋਡਾ) ਨੇ ਉਨ੍ਹਾਂ ਦੇ ਆਗੂ ਕਾਮਰੇਡ ਹੰਸਰਾਜ ਗੋਲਡਨ 'ਤੇ ਜਾਨਲੇਵਾ ਹਮਲਾ ਕਰਵਾ ਦਿੱਤਾ।

ਇਹ ਵੀ ਪੜ੍ਹੋ: ਲੰਬੀ ਦੇ ਪਿੰਡ ਮਾਨਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ, ਖੇਤ 'ਚੋਂ ਮਿਲੇ ਅੰਗ

ਆਗੂਆਂ ਨੇ ਕਿਹਾ ਕਿ ਅਮਨ ਸਕੋਡਾ ਪੁਲਸ ਸਿਆਸੀ ਗੱਠਜੋੜ ਦੀ ਪਦਾਇਸ਼ ਹੈ ਅਤੇ ਉਹ ਲੋਕਾਂ ਤੇ ਜ਼ੁਲਮ ਕਰ ਰਿਹਾ ਹੈ।ਅੱਜ ਦੇ ਇਸ ਰੋਸ ਪ੍ਰਦਰਸ਼ਨ 'ਚ ਵਿਦਿਆਰਥੀਆਂ ਨੌਜਵਾਨਾਂ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਆਗੂਆਂ ਨੇ ਇਸ ਸੰਕੇਤਕ ਕੀਤੇ ਜਾਮ ਰਾਹੀਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਰਮਨਪਿਆਰੇ ਆਗੂ ਨੂੰ ਅਗਵਾ ਕਰਕੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਨਹੀਂ ਤਾਂ ਜਨਤਕ ਜਥੇਬੰਦੀਆਂ ਭਵਿੱਖ 'ਚ ਪੰਜਾਬ ਪੱਧਰ ਦਾ ਸੰਘਰਸ਼ ਵਿੱਢਣ ਦਾ ਪ੍ਰੋਗਰਾਮ ਉਲੀਕਣਗੀਆਂ । ਇਸ ਮੌਕੇ ਰੋਸ ਮਾਰਚ ਚ ਅਧਿਆਪਕ ਆਗੂ ਸੁਰਿੰਦਰ ਕੰਬੋਜ ,ਵਰਿਆਮ ਘੁੱਲਾ,ਹਰੀਸ਼ ਕੰਬੋਜ,ਸੀਪੀਆਈ ਸਕੱਤਰ ਬਲਵੰਤ ਚੋਹਾਣਾ,ਛਿੰਦਰ ਮਹਾਲਮ, ਜੰਮੂ ਰਾਮ ਬਣਵਾਲਾ,ਮੰਜੂ ਬਾਲਾ ਢਾਬਾਂ, ਇਸਤਰੀ ਸਭਾ ਆਗੂ ਹਰਜੀਤ ਢੰਡੀਆਂ, ਸਕੱਤਰ ਸੁਮਿੱਤਰਾ ਬਾਈ,ਸੁਨੀਲ ਬੇਦੀ,ਸ਼ੁਬੇਗ ਝੰਗੜਭੈਣੀ,ਕ੍ਰਿਸ਼ਨ ਧਰਮੂਵਾਲਾ,ਬਲਵੀਰ ਕਾਠਗੜ੍,ਬਲਵਿੰਦਰ ਮਾਹਲਮ,ਸਾਥੀ ਭਗਵਾਨ ਬਾਹਦਰਕੇ,ਰਾਜੂ ਖੇੜਾ ਅਤੇ ਡਾ.ਪੇਮ ਡੇਕਵਾਲ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਦਾਦੀ ਨੇ ਆਪਣੇ 2 ਮਹੀਨੇ ਦੇ ਪੋਤਰੇ ਨਾਲ ਕੀਤੀ ਅਜਿਹੀ ਹਰਕਤ, ਦੇਖ ਕੰਬ ਜਾਵੇਗੀ ਰੂਹ


Shyna

Content Editor

Related News